ਹਿਸਾਰ- ਦੇਸ਼ਧ੍ਰੋਹ ਅਤੇ ਕਤਲ ਦੇ ਮਾਮਲੇ ’ਚ ਸਲਾਖਾਂ ਦੇ ਪਿੱਛੇ ਪੁੱਜੇ ਸਤਲੋਕ ਆਸ਼ਰਮ ਪ੍ਰਮੁੱਖ ਸੰਤ ਰਾਮਪਾਲ ਨੇ ਪੁਲਸ ਦੀ ਪੁੱਛ-ਗਿੱਛ ਦੌਰਾਨ ਸਨਸਨੀਖੇਜ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਇਕ ਉਸ ਦੇ 2 ਬੇਟੇ ਅਤੇ ਜੁਆਈ ਮੱਧ ਪ੍ਰਦੇਸ਼ ਦੇ ਬੈਤੂਲ ’ਚ ਨਿੱਜੀ ਕਮਾਂਡੋ ਤਿਆਰ ਕਰਦੇ ਸਨ। ਪੂਰੀ ਟਰੇਨਿੰਗ ਅਤੇ ਬੰਦੋਬਸਤ ਤੋਂ ਬਾਅਦ ਹੀ ਉਨ੍ਹਾਂ ਨੂੰ ਹਰਿਆਣਾ ਦੇ ਸਤਲੋਕ ਆਸ਼ਰਮ ’ਚ ਭੇਜਿਆ ਜਾਂਦਾ ਸੀ। ਉਸ ਨੇ ਦੱਸਿਆ ਕਿ ਉਹ ਉਸ ਜਗ੍ਹਾ ਨੂੰ ਪਛਾਣਦਾ ਹੈ, ਜਿੱਥੇ ਉਸ ਦੇ ਬੇਟੇ ਨਿੱਜੀ ਕਮਾਂਡੋ ਨੂੰ ਟਰੇਨਿੰਗ ਦਿੰਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਕਮਾਂਡੋ ਨੂੰ ਦਿੱਤੇ ਜਾਣ ਵਾਲੇ ਹਥਿਆਰਾਂ ਲਈ ਪੈਸੇ ਵੀ ਉਸ ਦੇ ਬੇਟੇ ਹੀ ਇੱਕਠੇ ਕਰਦੇ ਸਨ। ਪੁਲਸ ਨੇ ਉਸ ਦੇ ਬੇਟਿਆਂ ਅਤੇ ਜੁਆਈ ਤੱਕ ਪੁੱਜਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਸ ਹੁਣ ਰਾਮਪਾਲ ਨੂੰ ਲੈ ਕੇ ਜਲਦ ਬੈਤੂਲ ਜਾਣ ਦੀ ਤਿਆਰੀ ਕਰ ਰਹੀ ਹੈ।
ਦੂਜੇ ਪਾਸੇ ਬਾਬਾ ਰਾਮਪਾਲ ਦੀ ਰਿਮਾਂਡ ਮਿਆਦ ਹਿਸਾਰ ਦੀ ਅਦਾਲਤ ਨੇ ਵਧਾ ਦਿੱਤੀ ਹੈ। ਬਾਬਾ ਰਾਮਪਾਲ ਦੀ ਸਖਤ ਸੁਰੱਖਿਆ ਦਰਮਿਆਨ 5 ਦਿਨ ਦੀ ਰਿਮਾਂਡ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ। ਜਿੱਥੋਂ ਉਸ ਨੇ ਫਿਰ ਤੋਂ 6 ਦਿਨ ਦੀ ਰਿਮਾਂਡ ’ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਬਾਬਾ ਰਾਮਪਾਲ ਨੂੰ ਹਿਸਾਰ ਪੁਲਸ 20 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ’ਚ ਪੇਸ਼ ਕਰਨ ਤੋਂ ਬਾਅਦ ਪ੍ਰੋਟੈਕਸ਼ਨ ਮਾਮਲਿਆਂ ’ਚ 5 ਦਿਨ ਦੀ ਰਿਮਾਂਡ ’ਤੇ ਸੌਂਪਿਆ ਸੀ। ਉਸ ਸਮੇਂ ਵੀ ਪੁਲਸ ਨੇ 7 ਦਿਨ ਦੀ ਰਿਮਾਂਡ ਮੰਗੀ ਸੀ ਪਰ ਅਦਾਲਤ ਨੇ 5 ਦਿਨ ਦੀ ਰਿਮਾਂਡ ’ਤੇ ਭੇਜਿਆ। ਬੁੱਧਵਾਰ ਨੂੰ ਰਿਮਾਂਡ ਖਤਮ ਹੋਣ ’ਤੇ ਪੁਲਸ ਰਾਮਪਾਲ ਨੂੰ ਹਸਪਤਾਲ ’ਚ ਲੈ ਕੇ ਗਏ, ਜਿੱਥੇ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ। ਅਦਾਲਤ ’ਚ ਪੇਸ਼ ਕਰਨ ’ਤੇ ਪੁਲਸ ਨੇ ਅਦਾਲਤ ਤੋਂ ਬਾਬਾ ਰਾਮਪਾਲ ਦਾ 7 ਦਿਨ ਦਾ ਰਿਮਾਂਡ ਮੰਗਿਆ। ਪੁਲਸ ਨੇ ਕਿਹਾ,‘‘ਰਾਮਪਾਲ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਹੈ। ਉਸ ਦੇ ਨਾਜਾਇਜ਼ ਠਿਕਾਣਿਆਂ ਅਤੇ ਸਹਿਯੋਗੀਆਂ ਦੇ ਕਾਰੋਬਾਰ ਸਮੇਤ ਹੋਰ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਣੀ ਹੈ। ਇਸ ’ਤੇ ਅਦਾਲਤ ਨੇ ਰਾਮਪਾਲ ਦੀ ਰਿਮਾਂਡ ਮਿਆਦ ਵਧਾ ਦਿੱਤੀ। ਇਹ ਰਿਮਾਂਡ ਮਿਆਦ 6 ਦਿਨਾਂ ਦੀ ਰਹੇਗੀ।
ਫਿਰੌਤੀ ਨਹੀਂ ਮਿਲੀ ਤਾਂ ਮਾਸੂਮ ਨਾਲ ਕੀਤਾ ਖੌਫਨਾਕ ਕਾਰਾ
NEXT STORY