ਨਵੀਂ ਦਿੱਲੀ- ਜਸ਼ੋਦਾਬੇਨ ਦੇ ਭਰਾ ਅਸ਼ੋਕ ਮੋਦੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 1987 ’ਚ ਨਰਿੰਦਰ ਮੋਦੀ ਨੇ ਆਪਣੇ ਵੱਡੇ ਭਰਾ ਸੋਮਾਭਾਈ ਮੋਦੀ ਨਾਲ ਜਸ਼ੋਦਾਬੇਨ ਨਾਲ ਮੁਲਾਕਾਤ ਕੀਤੀ ਸੀ ਅਤੇ ਮੋਦੀ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਪ੍ਰਸਤਾਵ ਜਸ਼ੋਦਾਬੇਨ ਦੇ ਸਾਹਮਣੇ ਰੱਖਿਆ ਸੀ ਪਰ ਉਨ੍ਹਾਂ ਨੇ ਮੋਦੀ ਤੋਂ ਤਲਾਕ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਸੋਮਾਭਾਈ ਨੇ ਕਿਹਾ ਕਿ ਜਸ਼ੋਦਾਬੇਨ ਤੋਂ ਵੱਖ ਹੋਣ ਤੋਂ ਬਾਅਦ ਮੋਦੀ ਰਾਸ਼ਟਰੀ ਸੋਇਮ ਸੇਵਕ ਸੰਘ ਨਾਲ ਜੁੜ ਗਏ ਸਨ। ਸੰਘ ਨੇ 1985 ’ਚ ਉਨ੍ਹਾਂ ਨੂੰ ਭਾਜਪਾ ’ਚ ਭੇਜ ਦਿੱਤਾ। ਅਸ਼ੋਕ ਮੋਦੀ ਨੇ ਦੱਸਿਆ ਕਿ ਵੱਖ ਹੋਣ ਤੋਂ ਬਾਅਦ ਵੀ ਮੋਦੀ ਨੇ ਜਦੋਂ ਜਸ਼ੋਦਾਬੇਨ ਦੇ ਸਾਹਮਣੇ ਤਲਾਕ ਦਾ ਪ੍ਰਸਤਾਵ ਰੱਖਿਆ ਪਰ ਜਸ਼ੋਦਾਬੇਨ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ਉਹ ਤਲਾਕ ਨਹੀਂ ਦੇਣਾ ਚਾਹੁੰਦੀ ਜੇਕਰ ਮੋਦੀ ਦੀ ਇੱਛਾ ਹੋਵੇ ਤਾਂ ਉਹ ਤਲਾਕ ਲੈ ਲੈਣ। ਜ਼ਿਕਰਯੋਗ ਹੈ ਕਿ ਜਸ਼ੋਦਾਬੇਨ ਨੇ ਪਿਛਲੇ ਹਫਤੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਜੇਕਰ ਮੋਦੀ ਉਨ੍ਹਾਂ ਨੂੰ ਇਕ ਵਾਰ ਬੁਲਾ ਲੈਣ ਤਾਂ ਉਹ ਦਿੱਲੀ ਆਉਣ ਲਈ ਤਿਆਰ ਹੈ।
1 ਦਸੰਬਰ ਨੂੰ ਦਿੱਲੀ ਦੇ ਪੈਟਰੋਲ ਪੰਪ ਮਾਲਕ ਕਰਨਗੇ ਹੜਤਾਲ
NEXT STORY