ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪ ਮਾਲਕਾਂ ਨੇ ਦਿੱਲੀ ਸਰਕਾਰ ਵੱਲੋਂ ਵਾਹਨਾਂ ’ਚ ਫਿਊਲ ਭਰਨ ਲਈ ਪੀ. ਯੂ. ਸੀ. ਪ੍ਰਮਾਣਨ ਨੂੰ ਜ਼ਰੂਰੀ ਕੀਤੇ ਜਾਣ ਦਾ ਖਿਲਾਫ 1 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਦੇ ਇਕ ਆਦੇਸ਼ ਅਨੁਸਾਰ ਵਾਹਨਾਂ ਨੂੰ ਫਿਊਲ ਭਰਵਾਉਂਦੇ ਸਮੇਂ ਪ੍ਰਦੂਸ਼ਣ ਕੰਟਰੋਲ ਸੰਬੰਧੀ (ਪੀ. ਯੂ. ਸੀ.) ਪ੍ਰਮਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਇਹ ਆਦੇਸ਼ ਇਕ ਦਸੰਬਰ ਨੂੰ ਪਛਾਣ ’ਚ ਆ ਰਿਹਾ ਹੈ ਅਤੇ ਦਿੱਲੀ ਪੈਟਰੋਲ ਡੀਲਰਜ਼ ਐਸੋਸੀਏਸ਼ਨ (ਡੀ. ਪੀ. ਡੀ. ਏ.) ਨੇ ਇਸੇ ਦਿਨ ਇਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ।
ਸਰਕਾਰ ਨੇ ਪੈਟਰੋਲ ਪੰਪਾਂ ਨੂੰ ਕਿਹਾ ਹੈ ਕਿ ਉਹ ਪੀ. ਯੂ. ਸੀ. ਕੇਂਦਰ ਪੰਪ ਬੰਦ ਹੋਣ ਤੱਕ ਖੁੱਲ੍ਹੇ ਰੱਖਣਗੇ। ਇਸ ਨਾਲ ਇਕ ਦਸੰਬਰ ਤੋਂ ਪੀ. ਯੂ. ਸੀ. ਕੇਂਦਰਾਂ ਦੇ ਕੰਮਕਾਰੀ ਘੰਟੇ ਵਧ ਜਾਣੇ ਹਨ। ਡੀ. ਪੀ. ਡੀ. ਏ. ਦੇ ਚੇਅਰਮੈਨ ਅਤੁਲ ਪੇਸ਼ਾਵਰੀਆ ਨੇ ਕਿਹਾ ਕਿ ਪੈਟਰੋਲ ਪੰਪ ਸੰਚਾਲਕ ਇਸ ਬਾਰੇ ਸਰਕਾਰ ਦੀ ਸੂਚਨਾ ਤੋਂ ਦੁਖੀ ਹਨ ਅਤੇ ਉਹ ਇਕ ਦਸੰਬਰ ਨੂੰ ਹੜਤਾਲ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਪੰਪ 30 ਨਵੰਬਰ ਦੀ ਰਾਤ ਤੋਂ ਇਕ ਦਸੰਬਰ ਦੀ ਰਾਤ ਤੱਕ ਬੰਦ ਰਹਿਣਗੇ ਰਾਸ਼ਟਰੀ ਰਾਜਧਾਨੀ ’ਚਤ ਲਗਭਗ 420 ਪੈਟਰੋਲ ਪੰਪ ਅਤੇ 667 ਪੀ. ਯੂ. ਸੀ. ਕੇਂਦਰ ਹਨ।
ਅੰਤਿਮ ਸੰਸਕਾਰ ਲਈ ਯੂਜ਼ਰ ਆਈ. ਡੀ. ਅਤੇ ਪਾਸਵਰਡ, ਜਾਣੋ ਕਿਉਂ?
NEXT STORY