ਨਵੀਂ ਦਿੱਲੀ- ਰੱਖਿਆ ਮੰਤਰੀ ਮਨੋਹਰ ਪਾਰਿਕਰ ਸਮੇਤ 11 ਨਵੇਂ ਨਿਯੁਕਤ ਮੈਂਬਰਾਂ ਨੂੰ ਬੁੱਧਵਾਰ ਨੂੰ ਰਾਜਸਭਾ ਮੈਂਬਰਤਾ ਦੀ ਸਹੁੰ ਦਿਵਾਈ ਗਈ।
ਇਨਾਂ ਮੈਂਬਰਾਂ ਚੋਂ ਦਸ ਉਤਰ ਪ੍ਰਦੇਸ਼ ਤੋਂ ਅਤੇ ਇਕ ਉਤਰਾਖੰਡ ਤੋਂ ਚੁਣੇ ਗਏ ਹਨ। ਪਾਰਿਕਰ ਨੇ ਹਿੰਦੀ 'ਚ ਸਹੁੰ ਲਈ। ਉਹ ਗੋਆ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਜਪਾ ਨੇ ਉਨ੍ਹਾਂ ਨੂੰ ਉਤਰ ਪ੍ਰਦੇਸ਼ ਤੋਂ ਰਾਜਸਭਾ 'ਚ ਮੈਂਬਰ ਨਿਯੁਕਤ ਹੋਏ ਹਨ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਾਮਗੋਪਾਲ ਵਰਮਾ, ਜਾਵੇਦ ਅਲੀ ਖਾਨ, ਨੀਰਜ ਸ਼ੇਖਰ, ਤਜੀਨ ਫਾਤਿਮਾ, ਰਵੀ ਪ੍ਰਕਾਸ਼ ਵਰਮਾ, ਚੰਦਰ ਪਾਲ ਸਿੰਘ ਯਾਦਵ, ਕਾਂਗਰਸ ਕੇ. ਪੀ. ਐੱਲ. ਪੁਨੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਰਾਜਾਰਾਮ ਅਤੇ ਵੀਰ ਸਿੰਘ ਨੇ ਸਹੁੰ ਲਈ। ਉਤਰਾਖੰਡ ਤੋਂ ਨਿਯੁਕਤ ਕਾਂਗਰਸ ਮੈਂਬਰ ਮਨੋਰਮਾ ਦੋਸ਼ਰਿਆਲ ਸ਼ਰਮਾ ਵੀ ਸਹੁੰ ਲਈ।
ਮੁਜ਼ੱਫਰਨਗਰ ਦੰਗਾ: ਪੀੜਤਾਂ ਨੇ ਆਪਣੇ ਪਿੰਡ ਵਾਪਸ ਜਾਣ ਤੋਂ ਕੀਤਾ ਇਨਕਾਰ
NEXT STORY