ਨਵੀਂ ਦਿੱਲੀ- ਕੰਪਿਊਟਰ ਹੋਵੇ, ਟੈਬਲੇਟ, ਸਮਾਰਟਫੋਨ ਜਾਂ ਫਿਰ ਲੈਪਟਾਪ ਇੰਟਰਨੈਟ ਦੇ ਬਿਨਾਂ ਇਨ੍ਹਾਂ ਦੀ ਵਰਤੋਂ ਬੇਇਮਾਨੀ ਹੈ। ਇਹ ਕਾਰਨ ਹੈ ਕਿ ਮੋਬਾਈਲ ਪਲਾਨ ਤੋਂ ਲੈ ਕੇ ਡਾਟਾ ਕਾਰਡ ਜ਼ਰੀਏ ਲੋਕ 24 ਘੰਟੇ ਇੰਟਰਨੈਟ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਕੜੀ 'ਚ ਇਕ ਨਾਮ ਵਾਈ-ਫਾਈ ਕੁਨੈਕਸ਼ਨ ਦਾ ਵੀ ਹੈ।
ਲੋੜ ਅਤੇ ਮੰਗ ਨੂੰ ਦੇਖਦੇ ਹੋਏ ਹੁਣ ਸ਼ਾਪਿੰਗ ਮਾਲ, ਹੋਟਲ ਅਤੇ ਇਥੋਂ ਤਕ ਟੂਰਿਸਟ ਪਲੇਸ 'ਤੇ ਵੀ ਫ੍ਰੀ ਵਾਈ-ਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਫ੍ਰੀ ਕੁਨੈਕਸ਼ਨ ਦੇ ਚੱਕਰ 'ਚ ਕਈ ਵਾਰ ਯੂਜ਼ਰਸ ਹੈਕਿੰਗ ਦੇ ਵੀ ਸ਼ਿਕਾਰ ਹੋ ਜਾਂਦੇ ਹਨ ਪਰ ਥੋੜੀ ਜਿਹੀ ਸਾਵਧਾਨੀ ਇਸ ਤੋਂ ਬਚਾ ਸਕਦੀ ਹੈ। ਕੁਝ ਇਸ ਤਰ੍ਹਾਂ ਦੇ ਉਪਾਅ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਹੈਕਰ ਅਤੇ ਸੰਨ੍ਹਮਾਰੀ ਤੋਂ ਬੱਚਿਆ ਜਾ ਸਕਦਾ ਹੈ।
ਜਾਂਚ ਲਵੋ ਕਿਹੜਾ ਨੈਟਵਰਕ ਹੈ ਸਹੀ
ਆਮਤੌਰ 'ਤੇ ਪਬਲਿਕ ਪਲੇਸ 'ਤੇ ਕਈ ਸਾਰੇ ਫ੍ਰੀ ਵਾਈ-ਫਾਈ ਕੁਨੈਕਸ਼ਨ ਦਿਖਾਈ ਦੇ ਸਕਦੇ ਹਨ ਪਰ ਬਿਨਾਂ ਜਾਣਕਾਰੀ ਦੇ ਕਿਸੀ ਦੇ ਵੀ ਨਾਲ ਜੁੜਣਾ ਹਾਨੀਕਾਰਕ ਹੋ ਸਕਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਜਿਥੇ ਹੋ ਉਥੋਂ ਕਿਸੀ ਅਧਿਕਾਰੀ ਜਾਂ ਮੁਲਾਜ਼ਮ ਤੋਂ ਆਫਿਸ਼ਿਅਲ ਨੈਟਵਰਕ ਦਾ ਨਾਮ ਪੁੱਛ ਲਵੋ। ਯਾਨੀ ਕਿਸੀ ਮਾਲ 'ਚ ਹੋ ਤਾਂ ਉਥੇ ਕਿਸੀ ਦੁਕਾਨਦਾਰ ਤੋਂ ਮਾਲ ਦੇ ਅਧਿਕਾਰਕ ਵਾਈ-ਫਾਈ ਹੋਸਟ ਦਾ ਨਾਮ ਪੁੱਛ ਲਵੋ ਅਤੇ ਫਿਰ ਕੁਨੈਕਟ ਕਰੋ। ਅਕਸਰ ਇਕੋ ਜਿਹੇ ਨਾਮ ਜਾਂ ਪਾਪੁਲਰ ਨਾਮ ਤੋਂ ਕੁਨੈਕਸ਼ਨ ਦਾ ਨਾਮ ਬਣਾਇਆ ਜਾਂਦਾ ਹੈ ਅਤੇ ਇਕ ਵਾਰ ਕੁਨੈਕਟ ਹੋਣ ਦੇ ਬਾਅਦ ਇਹ ਮੁਸੀਬਤ ਪੈਦਾ ਕਰ ਸਕਦਾ ਹੈ।
ਸ਼ੇਅਰਿੰਗ ਨੂੰ ਆਫ ਕਰ ਦਿਓ
ਪਬਲਿਕ ਵਾਈ-ਫਾਈ ਕੁਨੈਕਸ਼ਨ ਦੀ ਵਰਤੋਂ ਦੌਰਾਨ ਵਾਈ-ਫਾਈ ਸ਼ੇਅਰਿੰਗ ਨੂੰ ਆਫ ਕਰ ਦਿਓ। ਜੇਕਰ ਤੁਸੀਂ ਵਿੰਡੋਜ਼ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਨੂੰ ਕੰਟਰੋਲ ਪੈਨਲ 'ਚ ਨੈਟਵਰਕ ਐਂਡ ਸ਼ੇਅਰਿੰਗ ਸੈਂਟਰ ਦੇ ਅੰਦਰ, ਐਡਵਾਂਸ ਸ਼ੇਅਰਿੰਗ 'ਚ ਜਾ ਕੇ ਪਬਲਿਕ ਹੈਡਿੰਗ ਦੇ ਥਲੇ ਸ਼ੇਅਰਿੰਗ ਨੂੰ ਆਫ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਮੈਕ ਦੀ ਵਰਤੋਂ ਕਰ ਰਹੇ ਹੋ ਤਾਂ ਸਿਸਟਮ ਪ੍ਰੀਫੇਂਸ 'ਚ ਜਾ ਕੇ ਸ਼ੇਅਰਿੰਗ ਆਈਕਨ 'ਤੇ ਜਾਓ ਅਤੇ ਚੈਕਬਾਕਸ ਨੂੰ ਅਨਮਾਰਕ ਕਰ ਦਿਓ।
ਅਪਡੇਟ ਕਰੋ ਪਰ ਧਿਆਨ ਨਾਲ
ਸੁਰੱਖਿਅਤ ਵਾਈ-ਫਾਈ ਕੁਨੈਕਸ਼ਨ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ੍ਰੇਟਿੰਗ ਸਿਸਟਮ ਅਤੇ ਐਪਸ ਨੂੰ ਅਪਡੇਟ ਰੱਖੋ ਪਰ ਇਹ ਵੀ ਧਿਆਨ ਰੱਖੋ ਕਿ ਫੋਨ, ਟੈਬਲੇਟ ਜਾਂ ਲੈਪਟਾਪ ਨੂੰ ਹਮੇਸ਼ਾ ਇਸ ਤਰ੍ਹਾਂ ਦੇ ਕੁਨੈਕਸ਼ਨ 'ਤੇ ਹੀ ਅਪਡੇਟ ਕਰੋ, ਜਿਸ ਦੇ ਬਾਰੇ 'ਚ ਤੁਹਾਨੂੰ ਪਤਾ ਹੋਵੇ ਕਿ ਉਹ ਸੁਰੱਖਿਅਤ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਪਬਲਿਕ ਵਾਈ-ਫਾਈ ਦੀ ਵਰਤੋਂ ਦੌਰਾਨ ਇਕ ਵਾਰ ਕੁਨੈਕਟ ਹੋਣ ਦੇ ਬਾਅਦ ਲਗਾਤਾਰ ਓ.ਐਸ. ਅਪਡੇਟ, ਪੈਚ ਜਾਂ ਐਪ ਅਪਡੇਟ ਦੇ ਆਪਸ਼ਨ ਆਉਣ ਲੱਗਦੇ ਹਨ। ਇਸ ਤਰ੍ਹਾਂ ਦੇ ਕਿਸੀ ਵੀ ਆਪਸ਼ਨ 'ਤੇ ਉਦੋਂ ਤਕ ਕਲਿਕ ਨਾ ਕਰੋ, ਜਦ ਤਕ ਕਿ ਤੁਸੀਂ ਇਹ ਤੈਅ ਨਾ ਕਰ ਲਵੋ ਕਿ ਕੁਨੈਕਸ਼ਨ ਸੁਰੱਖਿਅਤ ਹੈ। ਅਸਲ 'ਚ ਕਈ ਵਾਰ ਕਲਿਕ ਕਰਨ ਦੇ ਬਾਅਦ ਹੈਕਿੰਗ ਜਾਂ ਵਾਇਰਸ ਦਾ ਹਮਲਾ ਹੋ ਸਕਦਾ ਹੈ।
ਇਕੋ ਜਿਹਾ ਪਾਸਵਰਡ ਨਾ ਰੱਖੋ
ਕਈ ਵਾਰ ਦੇਖਿਆ ਜਾਂਦਾ ਹੈ ਕਿ ਲੋਕ ਸੋਸ਼ਲ ਨੈਟਵਰਕਿੰਗ ਤੋਂ ਲੈ ਕੇ ਆਈ.ਡੀ. ਅਤੇ ਤਮਾਮ ਅਕਾਊਂਟ ਦਾ ਇਕੋ ਜਿਹਾ ਹੀ ਪਾਸਵਰਡ ਰੱਖਦੇ ਹਨ, ਇਹ ਗਲਤ ਹੈ। ਵੱਖ-ਵੱਖ ਪਾਸਵਰਡ ਦੀ ਵਰਤੋਂ ਕਰੋ। ਅਕਸਰ ਲੋਕ ਵਾਈ-ਫਾਈ ਕੁਨੈਕਸ਼ਨ ਦੌਰਾਨ ਵੀ ਅਕਾਊਂਟ ਬਣਾਉਣ ਲਈ ਵੀ ਆਪਣੇ ਉਸ ਖਾਸ ਪਾਸਵਰਡ ਦੀ ਵਰਤੋਂ ਕਰ ਬੈਂਦੇ ਹਨ, ਜਿਸ ਨਾਲ ਹੈਕਰਸ ਲਈ ਕੰਮ ਆਸਾਨ ਹੋ ਜਾਂਦਾ ਹੈ।
ਨੈਟਵਰਕ ਛੱਡਣ ਤੋਂ ਪਹਿਲਾਂ ਚੈਕ ਕਰ ਲਵੋ
ਇਕ ਵਾਰ ਵਾਈ-ਫਾਈ ਕੁਨੈਕਸ਼ਨ ਨਾਲ ਜੁੜਣ ਅਤੇ ਫਿਰ ਕੰਮ ਖਤਮ ਹੋਣ ਦੇ ਬਾਅਦ ਕੁਨੈਕਸ਼ਨ ਬੰਦ ਕਰਨ ਤੋਂ ਪਹਿਲਾਂ ਆਪਣੇ ਉਨ੍ਹਾਂ ਸਾਰੇ ਅਕਾਊਂਟ ਅਤੇ ਐਪ ਨੂੰ ਬੰਦ ਕਰ ਦਿਓ, ਲਾਗਆਫ ਕਰ ਦਿਓ, ਜਿਸ ਦੀ ਵਰਤੋਂ ਤੁਸੀਂ ਹਾਲ ਹੀ 'ਚ ਕੀਤੀ ਹੈ। ਨਾਲ ਹੀ ਕੁਨੈਕਸ਼ਨ ਸੈਟਿੰਗ 'ਚ ਜਾ ਕੇ ਕੁਨੈਕਟ ਆਟੋਮੈਟਿਕਲੀ ਦੇ ਆਪਸ਼ਨ ਨੂੰ ਵੀ ਅਨਚੈਕ ਕਰ ਲਵੋ।
ਹਿਸਾਰ ਪੱਤਰਕਾਰ ਮਾਮਲਾ : ਸੁਪਰੀਮ ਕੋਰਟ 'ਚ ਸੋਮਵਾਰ ਨੂੰ ਹੋਵੇਗੀ ਸੁਣਵਾਈ
NEXT STORY