ਅੰਮ੍ਰਿਤਸਰ- ਇੱਥੋਂ ਦੇ ਮਜੀਠਾ ਰੋਡ ਸਥਿਤ ਜਗਦੰਬਾ ਕਾਲੋਨੀ 'ਚ ਇਕ ਔਰਤ ਦੀ ਦਹੇਜ ਦੇ ਲਾਲਚੀਆਂ ਵਲੋਂ ਹੱਤਿਆ ਕਰ ਦਿੱਤੀ ਗਈ। ਹਾਲਾਂਕਿ ਉਨ੍ਹਾਂ ਵਲੋਂ ਤਾਂ ਇਸ ਨੂੰ ਆਤਮਹੱਤਿਆ ਦੱਸਿਆ ਗਿਆ ਪਰ ਕੰਧਾਂ 'ਤੇ ਪਏ ਖੂਨ ਦੇ ਛਿੱਟੇ ਸਭ ਕੁਝ ਬਿਆਨ ਕਰ ਗਏ। ਸਹੁਰੇ ਵਾਲਿਆਂ ਦਾ ਕਹਿਣਾ ਹੈ ਕਿ ਕੁੜੀ ਨੇ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕੀਤੀ, ਜਦੋਂਕਿ ਮ੍ਰਿਤਕਾਂ ਦੇ ਸਰੀਰ 'ਤੇ ਪਏ ਨਿਸ਼ਾਨ ਅਤੇ ਬਨ੍ਹੇਰੇ 'ਤੇ ਪਏ ਰੱਸੀ ਦੇ ਨਿਸ਼ਾਨ ਬਰਬਰਤਾ ਨੂੰ ਸਾਫ ਦਰਸਾ ਰਹੇ ਹਨ।
ਪੁਲਸ ਨੇ ਮੁਲਜ਼ਮ ਪਤੀ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਵਿਆਹ ਤੋਂ ਬਾਅਦ ਹੀ ਸਹੁਰੇ ਪੱਖ ਵਲੋਂ ਕੁੜੀ ਨੂੰ ਤੰਗ ਕੀਤਾ ਜਾ ਰਿਹਾ ਸੀ। ਮਾਣਯੋਗ ਅਦਾਲਤ 'ਚ ਫੈਸਲਾ ਹੋਣ ਤੋਂ ਬਾਅਦ ਦੋਨੋਂ ਮੁੜ ਤੋਂ ਇਕੱਠੇ ਹੋਏ ਸਨ।
ਇਸ ਵਪਾਰੀ ਨੇ ਕੀਤੀ ਦੇਸ਼ ਨਾਲ ਗੱਦਾਰੀ (ਵੀਡੀਓ)
NEXT STORY