ਨਵੀਂ ਦਿੱਲੀ- ਚੀਨੀ ਸਮਾਰਟਫੋਨ ਕੰਪਨੀ ਜਿਓਨੀ ਨੇ ਮੰਗਲਵਾਰ ਨੂੰ ਭਾਰਤੀ ਬਾਜ਼ਾਰ 'ਚ ਆਪਣਾ ਸਭ ਤੋਂ ਪਤਲਾ ਸਮਾਰਟਫੋਨ ਈ-ਲਾਈਫ ਐਸ 5.1 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਐਸ 5.1 ਦੀ ਕੀਮਤ 18999 ਰੁਪਏ ਰੱਖੀ ਹੈ। ਜਿਓਨੀ ਦਾ ਈ-ਲਾਈਫ ਐਸ 5.1 ਕਾਲੇ, ਸਫੇਦ, ਨੀਲੇ ਅਤੇ ਗੁਲਾਬੀ ਰੰਗਾਂ 'ਚ ਦਸੰਬਰ ਦੇ ਪਹਿਲੇ ਹਫਤੇ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਜਿਓਨੀ ਨੇ ਐਸ 5.1 ਨੂੰ ਈ-ਲਾਈਫ ਐਸ 5.5 ਦੀ ਤਰ੍ਹਾਂ ਹੀ ਡਿਜ਼ਾਈਨ ਕੀਤਾ ਹੈ ਪਰ ਇਹ ਸਮਾਰਟਫੋਨ ਐਸ 5.5 ਤੋਂ ਵੱਧ ਪਤਲਾ ਹੈ। ਈ-ਲਾਈਫ ਐਸ 5.1 'ਚ 4.8 ਇੰਚ ਦੀ 720 ਪਿਕਸਲ ਵਾਲੀ ਅਮੋਲੇਡ ਡਿਸਪਲੇ ਲਗਾਈ ਗਈ ਹੈ, ਜਿਸ ਦੇ ਨਾਲ ਗੋਰਿਲਾ ਗਲਾਸ 3 ਦੀ ਸੁਰੱਖਿਆ ਵੀ ਮਿਲੇਗੀ।
ਈ-ਲਾਈਫ ਐਸ 5.1 'ਚ 1.7 ਜੀ.ਐਚ.ਜ਼ੈਡ. ਮੀਡੀਆ ਟੈਕ ਐਮ.ਟੀ.6592 ਓਕਟਾ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇੰਟਰਨਲ ਸਟੋਰੇਜ ਦਾ ਸਾਥ ਦਿੱਤਾ ਗਿਆ ਹੈ। ਐਸ 5.5 ਦੀ ਤਰ੍ਹਾਂ ਹੀ 8 ਮੈਗਾਪਿਕਸਲ ਦਾ ਰਿਅਰ ਸ਼ੂਟਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਜਿਓਨੀ ਦਾ ਐਸ 5.1 ਐਂਡਰਾਇਡ ਦੇ 4.4 ਕਿਟਕੈਟ ਵਰਜ਼ਨ 'ਤੇ ਚੱਲਦਾ ਹੈ। ਇਸ ਦੇ ਇਲਾਵਾ ਫੋਨ 'ਚ 4ਜੀ ਐਲ.ਟੀ.ਈ. ਅਤੇ 2050 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
ਅਲੀਬਾਬਾ ਭਾਰਤ 'ਚ ਕਰੇਗੀ ਭਾਰੀ ਨਿਵੇਸ਼
NEXT STORY