ਦੋਰਾਂਗਲਾ (ਨੰਦਾ)- ਦੋਰਾਂਗਲਾ ਪੁਲਸ ਪਾਰਟੀ ਨੇ ਪਿੰਡ ਗਾਹਲੜੀ ਮੋੜ ਤੇ ਵਿਸ਼ੇਸ ਨਾਕਾਬੰਦੀ ਦੌਰਾਨ ਇਕ ਮਹਿਲਾ ਤੋਂ 90000 ਮਿ.ਲੀ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐੱਸ.ਆਈ ਕਿਸ਼ੋਰੀ ਲਾਲ ਅਤੇ ਪੁਲਸ ਪਾਰਟੀ ਨੇ ਪਿੰਡ ਗਾਹਲੜੀ ਮੋੜ ’ਤੇ ਇਕ ਮਹਿਲਾ ਜਿਸ ਨੇ ਬੋਰੀਆਂ ਵਿਚ ਤਿੰਨ ਕੈਨ ਪਾਏ ਹੋਏ ਸੀ ਉਥੇ ਖੜੀ ਸੀ ਪੁਲਸ ਨੇ ਸ਼ੱਕ ਦੀ ਹਾਲਤ ਵਿਚ ਉਸ ਮਹਿਲਾ ਦੀਆਂ ਬੋਰੀਆਂ ਦੀ ਤਾਲਾਸ਼ੀ ਲਈ, ਜਿਸ ਵਿਚੋਂ 3 ਕੈਨ ਨਾਜਾਇਜ਼ ਸ਼ਰਾਬ ਬਰਾਮਦ ਹੋਏ।
ਪੁਲਸ ਪਾਰਟੀ ਨੇ ਉਕਤ ਦੋਸ਼ੀ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਵਿਰੁੱਧ ਧਾਰਾ 61-1-1 4 ਦੇ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਉਕਤ ਦੋਸ਼ੀ ਮਹਿਲਾ ਦੀ ਪਛਾਣ ਸਤਿਆ ਪਤਨੀ ਮਹਿੰਦਰ ਪਾਲ ਵਾਸੀ ਪਿੰਡ ਮੁਗਲਾਨੀ ਚੱਕ ਦੇ ਰੂਪ ਵਿਚ ਹੋਈ ਹੈ।
ਪ੍ਰੇਮਿਕਾ ਨੂੰ ਫਸਾਉਣ ਲਈ ਰਚਿਆ ਮੌਤ ਦਾ ਡਰਾਮਾ, ਆਪਣੇ ਜਾਲ 'ਚ ਆਪ ਫਸਿਆ
NEXT STORY