ਬਠਿੰਡਾ : ਇਕ ਵਿਅਕਤੀ ਵਲੋਂ ਪ੍ਰੇਮਿਕਾਂ ਨੂੰ ਫਸਾਉਣ ਲਈ ਖੁਦਕੁਸ਼ੀ ਕਰਨ ਦਾ ਡਰਾਮਾ ਰਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਬਾਅਦ ਵਿਚ ਡਰਾਮੇ ਦਾ ਖੁਲਾਸਾ ਹੋਣ 'ਤੇ ਪੁਲਸ ਵਲੋਂ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਹਾਰਾ ਵਰਕਰ 3 ਘੰਟੇ ਉਕਤ ਵਿਅਕਤੀ ਨੂੰ ਝੀਲ ਵਿਚੋਂ ਲੱਭਦੇ ਰਹੇ ਅਤੇ ਠੰਡ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਲਗਭਗ ਸਵੇਰੇ 8 ਵਜੇਂ ਗੋਨਿਆਣਾਂ ਰੋਡ 'ਤੇ ਝੀਲ ਨੰਬਰ 2 ਕਿਨਾਰੇ ਇਕ ਪੈਂਟ ਸ਼ਰਟ, ਬੂਟ, ਜੁਰਾਬਾ ਆਦਿ ਪਏ ਸਨ। ਜਿਸ ਨਾਲ ਲਗਦਾ ਸੀ ਜਿਵੇਂ ਕਿਸੇ ਨੇ ਝੀਲ ਵਿਚ ਛਾਲ ਮਾਰ ਖੁਦਕੁਸ਼ੀ ਕੀਤੀ ਹੋਵੇਗੀ। ਸੰਸਥਾ ਪ੍ਰਧਾਨ ਵਿਜੇ ਗੋਇਲ ਨੂੰ ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਬ੍ਰਿਗੇਡ ਦੇ ਵਰਕਰ ਵਿਸ਼ੇਸ਼ ਟੀਮ ਦੇ 5 ਮੈਂਬਰ ਅਤੇ 3 ਤੈਰਾਕ ਸਰਬਜੀਤ ਸਿੰਘ, ਕੁਲਦੀਪ ਸਿੰਘ ਅਤੇ ਦੀਪਕ ਐਂਬੂਲੈਂਸ ਸਮੇਤ ਝੀਲ 'ਤੇ ਪਹੁੰਚੇ ਅਤੇ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਝੀਲ 'ਚੋਂ ਵਿਅਕਤੀ ਦੀ ਭਾਲ ਸ਼ੂਰੁ ਕੀਤੀ।
ਸੂਚਨਾ ਮਿਲਣ 'ਤੇ ਥਾਣਾ ਥਰਮਲ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਪੜਤਾਲ ਸ਼ੁਰੂ ਕੀਤੀ। ਉਕਤ ਜਗ੍ਹਾਂ ਪਏ ਕਪੜਿਆਂ ਵਿਚ ਮੋਬਾਈਲ ਨੰਬਰ ਲਿਖੀ ਪਰਚੀ ਦੇ ਆਧਾਰ 'ਤੇ ਉਕਤ ਖੁਦਕੁਸ਼ੀ ਦੇ ਡਰਾਮੇ ਦਾ ਖੁਲਸਾ ਹੋਇਆ ਜੋ ਆਪਣੀ ਪ੍ਰੇਮਿਕਾ ਨੂੰ ਆਪਣੀ ਮੌਤ ਦੇ ਦੋਸ਼ ਵਿਚ ਫਸਾਉਣ ਲਈ ਰਚਿਆਂ ਸੀ। ਮੋਬਾਈਲ 'ਤੇ ਗੱਲਬਾਤ ਕਰਨ ਨਾਲ ਪਤਾ ਲੱਗਾ ਕਿ ਇਕ ਡਰਾਈਵਰ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਹ ਕਿਸੇ ਹੋਰ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪ੍ਰੇਮਿਕਾ ਨੂੰ ਉਕਤ ਲੜਕੇ ਦੇ ਪਹਿਲਾਂ ਵਿਆਹੇ ਹੋਣ ਦਾ ਪਤਾ ਲੱਗਣ 'ਤੇ ਉਸਨੇ ਇਸ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਉਕਤ ਵਲੋਂ ਪ੍ਰੇਮਿਕਾ ਨੂੰ ਫਸਾਉਣ ਲਈ ਮੌਤ ਦਾ ਡਰਾਮਾ ਰਚਿਆ ਅਤੇ ਖੁਦ ਹੀ ਫਸ ਗਿਆ।
ਪਤਨੀ ਨੇ ਲਗਾਏ ਪਤੀ ਅਤੇ ਸਹੁਰਿਆਂ ’ਤੇ ਦਾਜ ਮੰਗਣ ਦੇ ਦੋਸ਼
NEXT STORY