ਹੈਦਰਾਬਾਦ- ਤੇਲੰਗਾਨਾ ਦੇ ਮੁੱਖਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੁਝ ਵਪਾਰੀ ਅਮਰੀਕਾ ਤੋਂ ਮੁਰਗੇ ਦੀ ਲੱਤ ਦੀ ਦਰਾਮਦ ਦੀ ਮਨਜ਼ੂਰੀ ਮੰਗ ਰਹੇ ਹਨ ਜਿਸ ਨਾਲ ਭਾਰਤੀ ਪੋਲਟ੍ਰੀ ਉਦਯੋਗ ਨੂੰ ਖਤਰਾ ਪੈਦਾ ਹੋ ਸਕਦਾ ਹੈ। ਰਾਵ ਨੇ ਕਿਹਾ ਕਿ ਕੁਝ ਕਾਰੋਬਾਰੀ ਅਮਰੀਕਾ ਤੋਂ ਚਿਕਨ ਲੈੱਗ ਦੀ ਦਰਾਮਦ ਦੇ ਲਈ ਲਾਬਿੰਗ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਇਹ ਇਜਾਜ਼ਤ ਮਿਲ ਜਾਂਦੀ ਹੈ ਤਾਂ ਇਸ ਦਾ ਦੇਸ਼ ਦੇ ਪੋਲਟ੍ਰੀ ਉਦਯੋਗ ਦੇ ਬੁਰਾ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੋਲਟ੍ਰੀ ਦੇਸ਼ ਦੇ ਸਭ ਤੋਂ ਵੱਡੇ ਉਦਯੋਗਾਂ ਵਿਚੋਂ ਇਕ ਹੈ ਜੇਕਰ ਉਹ ਚਾਹੁਣ ਤਾਂ ਅਸੀਂ ਇੱਥੋਂ ਇਸ ਦੀ ਬਰਾਮਦ ਕਰ ਸਕਦੇ ਹਾਂ।
ਮਾਈਕਰੋਮੈਕਸ ਨੇ ਇੰਟੇਲ ਪ੍ਰੋਸੈਸਰ ਵਾਲਾ ਟੈਬਲੇਟ ਉਤਾਰਿਆ
NEXT STORY