ਮੁੰਬਈ- ਦੁਨੀਆ ਦੀ ਸਭ ਤੋਂ ਵੱਡੀ ਕੰਸਲਟਿੰਗ ਕੰਪਨੀ 'ਮਕਿੰਜੀ' ਦੇ ਸੀ.ਈ.ਓ. ਡੋਮਨਿਕ ਬਾਰਟਨ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੇ ਹੱਥ 'ਚ ਭਾਰਤ ਦੀ ਸੱਤਾ ਆਉਣ ਤੋਂ ਬਾਅਦ ਭਾਰਤ ਫਿਰ ਤੋਂ ਦੁਨੀਆ ਭਰ ਦੇ ਸੀ.ਈ.ਓ. ਦੀ ਪਹਿਲ ਸੂਚੀ 'ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਭਾਰਤ ਤੋਂ ਉਮੀਦਾਂ ਬਣਾਈਆਂ ਹੋਈਆਂ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ 'ਚ ਮੁਸ਼ਕਿਲਾਂ ਬਹੁਤ ਹਨ ਅਤੇ ਕਿਸੇ ਵੀ ਕੰਮ ਨੂੰ ਕਰਵਾਉਣਾ ਬਹੁਤ ਮੁਸ਼ਕਿਲ ਹੈ। ਬੀਤੇ 5 ਸਾਲਾਂ 'ਚ ਇਹ ਲੋਕਾਂ ਦੀ ਪਹਿਲ ਸੂਚੀ 'ਚ ਹੇਠਲੇ ਨੰਬਰ 'ਤੇ ਆ ਗਿਆ ਸੀ ਪਰ ਕੇਂਦਰ 'ਚ ਨਵੀਂ ਸਰਕਾਰ ਆਉਣ ਤੋਂ ਬਾਅਦ ਮੇਰਾ ਮੰਨਣਾ ਹੈ ਕਿ ਇਹ ਨਜ਼ਰੀਆ ਬਦਲ ਗਿਆ ਹੈ।
ਮਕਿੰਜੀ ਦੇ ਸੀ.ਈ.ਓ. ਹੁਣ ਆਪਣੇ ਗਾਹਕਾਂ ਨੂੰ ਭਾਰਤ 'ਤੇ ਵੱਡੀ ਬਾਜ਼ੀ ਲਗਾਉਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਂ 2 ਸਾਲ ਪਹਿਲਾਂ ਗਾਹਕਾਂ ਨੂੰ ਭਾਰਤ ਆਉਣ ਦੀ ਸਲਾਹ ਨਹੀਂ ਦੇ ਰਿਹਾ ਸੀ ਕਿਉਂਕਿ ਉਸ ਸਮੇਂ ਭਾਰਤ 'ਚ ਮੁਸ਼ਕਿਲਾਂ ਬਹੁਤ ਸਨ। ਕੰਪਨੀਆਂ ਅਤੇ ਗਾਹਕ ਨੌਕਰਸ਼ਾਹੀ ਤੋਂ ਬੁਰੀ ਤਰ੍ਹਾਂ ਤੰਗ ਆਏ ਹੋਏ ਸਨ ਕਿ ਕੋਈ ਵੀ ਫੈਸਲਾ ਸਮੇਂ 'ਤੇ ਨਹੀਂ ਲਿਆ ਜਾ ਰਿਹਾ ਸੀ। ਕੰਪਨੀਆਂ ਕਹਿ ਰਹੀਆਂ ਸਨ ਕਿ ਅਫਰੀਕਾ ਚਲੋ, ਨਾਈਜ਼ੀਰੀਆ ਚਲੋ, ਇੰਡੋਨੇਸ਼ੀਆ ਚਲੋ, ਸਾਨੂੰ ਛੇਤੀ ਹੀ ਅਮਰੀਕਾ ਜਾਣਾ ਚਾਹੀਦਾ ਹੈ ਪਰ ਹੁਣ ਇਹ ਸਭ ਬਦਲ ਗਿਆ ਹੈ। ਦੁਨੀਆ 'ਚ ਅਜੇ ਜਿਹੜਾ ਰੁਝਾਨ ਹੈ, ਉਸ 'ਤੇ ਨਜ਼ਰ ਪਾਈਏ ਤਾਂ ਤੁਸੀਂ ਭਾਰਤ ਨੂੰ ਕੇਂਦਰ 'ਚ ਪਾਓਗੇ।
ਪੰਜਾਬ 'ਚ ਇਕ ਲੱਖ ਕਰੋੜ ਦੇ ਉਦਯੋਗ ਸਥਾਪਤ ਹੋਣਗੇ : ਸੁਖਬੀਰ ਸਿੰਘ ਬਾਦਲ
NEXT STORY