ਸੰਗਰੂਰ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਅਗਲੇ ਦੋ ਸਾਲਾਂ ਵਿਚ ਇਕ ਲੱਖ ਕਰੋੜ ਦੀ ਲਾਗਤ ਨਾਲ ਉਦਯੋਗ ਸਥਾਪਤ ਕੀਤੇ ਜਾਣਗੇ।
ਸ਼੍ਰੀ ਬਾਦਲ ਧੂਰੀ ਵਿਚ ਰਾਈਸੀਲਾ ਗਰੁੱਪ ਆਫ ਇੰਡਸਟ੍ਰੀਜ਼ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਸਨ। ਉਨ੍ਹਾਂ ਨੇ ਕਿਹਾ ਕਿ ਅਗਲੇ ਤਿੰਨ ਮਹੀਨੇ ਵਿਚ 11000 ਕਰੋੜ ਦੀ ਲਾਗਤ ਨਾਲ ਚਾਰ ਲੇਨ ਸੜਕਾਂ ਨੂੰ 6 ਲੇਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ 2174 ਸੇਵਾ ਕੇਂਦਰ ਪਿੰਡਾਂ ਅਤੇ ਸ਼ਹਿਰਾਂ 'ਚ ਖੋਲ੍ਹੇ ਜਾਣਗੇ ਜਿਸ 'ਚ ਸਾਰੀਆਂ 214 ਸੇਵਾਵਾਂ ਮਿਲ ਸਕਣਗੀਆਂ।
ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ 65 ਹਜ਼ਾਰ ਕਰੋੜ ਰੁਪਏ ਦੇ ਕਰਾਰ ਦੇ ਨਤੀਜੇ ਹੁਣ ਆਉਣ ਲੱਗੇ ਹਨ ਅਤੇ ਸੂਬੇ ਦੀ ਆਰਥਿਕ ਸਥਿਤੀ ਹੁਣ ਪਟੜੀ 'ਤੇ ਆਉਣ ਦੀ ਸੰਭਾਵਨਾ ਹੈ।
ਸਾਫਟਵੇਅਰ ਉਦਯੋਗ ਸਭ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰਨ ਵਾਲਾ ਖੇਤਰ : ਨਾਰਾਇਣ ਮੂਰਤੀ
NEXT STORY