ਮੁੰਬਈ— ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਦੂਜੇ ਗੇੜ ਦੇ ਪ੍ਰਚਾਰ ਮੁਹਿੰਮ ਲਈ ਮੁੰਬਈ ਦੀ ਪ੍ਰਚਾਰ ਕਮਿਊਨੀਕੇਸ਼ਨ ਨੂੰ ਚੁਣਿਆ ਹੈ। ਇਹ ਕੰਪਨੀ ਟੀ. ਵੀ., ਅਖਬਾਰ, ਮੋਬਾਈਲ, ਵਾਲ ਪੇਂਟਿੰਗ, ਬੱਸ ਪੈਨਲ ਅਤੇ ਸਿਨੇਮਾ ਘਰਾਂ ਤੋਂ ਇਲਾਵਾ ਹੋਰ ਪ੍ਰਚਾਰ ਮਾਧਿਅਮਾਂ ਰਾਹੀਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਪ੍ਰਚਾਰ ਕਰੇਗੀ। ਕੰਪਨੀ ਦੇ ਡਾਇਰੈਕਟਰ ਵਿਨੀਤਾ ਜੈਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਇਸ ਇੱਛਾ ਯੋਜਨਾ ਦੇ ਨਾਲ ਜੁੜਨ 'ਤੇ ਖੁਸ਼ੀ ਹੋ ਰਹੀ ਹੈ ਅਤੇ ਉਹ ਇਸ ਯੋਜਨਾ ਦੇ ਤਹਿਤ ਰੱਖੇ ਗਏ 10 ਕਰੋੜ ਬੈਂਕ ਖਾਤਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਪੂਰੀ ਮਿਹਨਤ ਕਰਨਗੇ। ਇਸ ਯੋਜਨਾ ਦੇ ਪ੍ਰਚਾਰ ਲਈ ਕੰਪਨੀ ਨੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਵੀਡੀਓ ਬਣਾਏ ਹਨ। ਇਹ ਵੀਡੀਓ ਵੱਖ-ਵੱਖ ਚੈੱਨਲਾਂ 'ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਅਖਬਾਰਾਂ 'ਚ ਛਪਣ ਲਈ ਕੰਪਨੀ ਨੇ ਕ੍ਰਿਏਟਿਵਜ਼ ਤਿਆਰ ਕੀਤੇ ਹਨ। ਇਹ ਕ੍ਰਿਏਟਿਵਜ਼ ਇਸ ਯੋਜਨਾ 'ਚ ਸਹਿਯੋਗੀ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ. ਬੀ. ਏ.) ਵਲੋਂ ਵੀ ਵਰਤੋਂ ਕੀਤੇ ਜਾਣਗੇ। ਇਸ ਯੋਜਨਾ ਦਾ ਪ੍ਰਚਾਰ 13 ਵੱਖ-ਵੱਖ ਭਾਸ਼ਾਵਾਂ 'ਚ ਕੀਤਾ ਜਾਵੇਗਾ।
ਕੇਜਰੀਵਾਲ ਦੀ ਲੜਕੀ ਹਰਸ਼ਿਤਾ ਇਕ ਵਾਰ ਫਿਰ ਸੁਰਖੀਆਂ 'ਚ
NEXT STORY