ਬੈਂਗਲੂਰੂ— ਬੈਂਗਲੂਰੂ ਪੁਲਸ ਕਮਿਸ਼ਨਰ ਐੱਮ. ਐੱਨ. ਰੈੱਡੀ ਦੇ ਟਵਿਟਰ ਅਕਾਊਂਟ ਨੇ ਮਹਾਨਗਰ ਦੇ ਸੰਗਠਿਤ ਜੁਰਮ ਦੀ ਦੁਨੀਆ ਵਿਚ ਹਫੜਾ-ਦਫੜੀ ਮਚਾਈ ਹੋਈ ਹੈ। ਬੈਂਗਲੂਰੂ ਪੁਲਸ ਨੇ ਨੌਕਰੀਆਂ ਦੇਣ ਵਾਲੀਆਂ ਫਰਜ਼ੀ ਏਜੰਸੀਆਂ, ਡਰੱਗਜ਼, ਫਰਜ਼ੀ ਈ-ਕਾਮਰਸ ਵੈੱਬਸਾਈਟਸ, ਜੂਏ ਨਾਲ ਜੁੜੇ ਅੱਡਿਆਂ ਸਣੇ ਅਜਿਹੇ ਕਈ ਮਾਮਲਿਆਂ ਦਾ ਪਰਦਾਫਾਸ਼ ਟਵਿਟਰ 'ਤੇ ਆਈ ਜਾਣਕਾਰੀ ਰਾਹੀਂ ਕੀਤਾ ਹੈ। ਮੰਗਲਵਾਰ ਨੂੰ ਪੁਲਸ ਕਮਿਸ਼ਨਰ ਦੇ ਟਵਿਟਰ ਅਕਾਊਂਟ 'ਤੇ ਸੂਚਨਾ ਆਈ ਕਿ ਬੰਗਲੌਰ ਦੇ ਏਜੀਪੁਰਾ ਸਥਿਤ ਘਰ 'ਚ ਕੁਝ ਲੜਕੀਆਂ ਨੂੰ ਜ਼ਬਰਦਸਤੀ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਵੇਸਵਾਪੁਣੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੁਲਸ ਕਮਿਸ਼ਨਰ ਨੇ ਫੌਰਨ ਇਹ ਜਾਣਕਾਰੀ ਡੀ. ਸੀ. ਪੀ.(ਕ੍ਰਾਈਮ) ਅਭਿਸ਼ੇਕ ਗੋਇਲ ਨੂੰ ਦਿੱਤੀ। ਡੀ. ਸੀ. ਪੀ. ਗੋਇਲ ਨੇ ਸੂਚਨਾ 'ਤੇ ਐਕਸ਼ਨ ਲੈਂਦੇ ਹੋਏ ਤੁਰੰਤ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਟਵੀਟ 'ਚ ਦਿੱਤੇ ਗਏ ਪਤੇ 'ਤੇ ਭੇਜੀ। ਪੁਲਸ ਨੂੰ ਟਵੀਟ 'ਚ ਸਿਰਫ 5 ਲੜਕੀਆਂ ਦੇ ਬੰਧਕ ਬਣਾਏ ਜਾਣ ਦੀ ਸੂਚਨਾ ਮਿਲੀ ਸੀ ਪਰ ਛਾਪੇ ਦੌਰਾਨ ਉੱਥੇ 11 ਲੜਕੀਆਂ ਮਿਲੀਆਂ, ਜਿਹੜੀਆਂ ਵੱਖ-ਵੱਖ ਸੂਬਿਆਂ ਨਾਲ ਸਬੰਧਿਤ ਹਨ। ਪੁਲਸ ਨੇ ਘਰ ਵਾਲਿਆਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।
ਜਨ ਧਨ ਯੋਜਨਾ ਦਾ ਪ੍ਰਚਾਰ ਕਰੇਗੀ 'ਪ੍ਰਚਾਰ ਕਮਿਊਨੀਕੇਸ਼ਨ'
NEXT STORY