ਮਜ਼ੱਫਰਨਗਰ-ਗਰੀਬੀ ਅਤੇ ਹਾਲਾਤ ਉਨ੍ਹਾਂ ਸਾਹਮਣੇ ਮੁਸ਼ਕਿਲਾਂ ਤਾਂ ਬਹੁਤ ਪੈਦਾ ਕਰ ਰਹੇ ਹਨ ਪਰ ਉਨ੍ਹਾਂ ਦੇ ਹੌਂਸਲੇ ਨੂੰ ਤੋੜ ਨਹੀਂ ਪਾ ਰਹੇ ਹਨ। ਮੰਦਰ 'ਚ ਬੈਠ ਕੇ ਤਿੰਨ ਮਾਸੂਸ ਪੇਟ ਭਰਨ ਲਈ ਭੀਖ ਮੰਗਦੇ ਹਨ ਪਰ ਉਨ੍ਹਾਂ 'ਚ ਪੜ੍ਹਾਈ ਕਰਕੇ ਕੁਝ ਕਰਨ ਦਾ ਜਜ਼ਬਾ ਹਿਲੋਰੇ ਮਾਰ ਰਿਹਾ ਹੈ। ਮੰਦਰ 'ਚ ਭਗਵਾਨ ਦੇ ਅੱਗੇ ਰੋਜ਼ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਬੱਚਿਆਂ ਦੇ ਭਾਂਡੇ 'ਚ ਰੁਪਿਆ, ਦੋ ਰੁਪਏ ਪਾ ਕੇ ਚੱਲੇ ਜਾਂਦੇ ਹਨ ਪਰ ਉਨ੍ਹਾਂ ਅੱਗੇ ਗਿਆਨ ਦਾ ਦਾਨ ਵਾਲਾ ਕੋਈ ਹੱਥ ਨਹੀਂ ਵੱਧਦਾ। ਕਦੀ-ਕਦੀ ਜੇਕਰ ਕਿਸੇ ਦੀ ਨਜ਼ਰ ਉਨ੍ਹਾਂ 'ਤੇ ਪੈ ਜਾਵੇ ਤਾਂ ਉਹ ਇਨ੍ਹਾਂ ਬੱਚਿਆਂ ਨੂੰ ਹੋਮਵਰਕ ਦੇ ਦਿੰਦਾ ਹੈ ਤੇ ਬੱਚੇ ਉਥੇ ਬੈਠੇ-ਬੈਠੇ ਉਸ ਨੂੰ ਪੂਰਾ ਕਰ ਲੈਂਦੇ ਹਨ।
ਮੁਜ਼ੱਫਰਨਗਰ ਸ਼ਹਿਰ ਦੇ ਗਾਂਧੀ ਕਲੋਨੀ ਸਥਿਤ ਵੈਸ਼ਨੋ ਦੇਵੀ ਮੰਦਰ 'ਚ ਭਗਤ ਰੋਜ਼ਾਨਾ ਮਾਂ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ ਅਤੇ ਮੰਨਤਾਂ ਮੰਗਦੇ ਹਨ ਪਰ ਇਨ੍ਹਾਂ ਬੱਚਿਆਂ ਦੀ ਮੰਨਤ ਸਿਰਫ ਪੜ੍ਹ ਕੇ ਕੁਝ ਕਰਨ ਦੀ ਹੈ। ਮੰਦਰ ਦੇ ਦਰਵਾਜ਼ੇ 'ਤੇ ਬੈਠ ਕੇ ਇਹ ਕਿਸੇ ਲਈ ਪ੍ਰੇਰਨਾ ਤਾਂ ਬਣ ਸਕਦੇ ਹਨ ਪਰ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਇਕ ਲੰਬਾ ਰਸਤਾ ਤੈਅ ਕਰਨਾ ਪਵੇਗਾ ਅਤੇ ਇਸਦੇ ਲਈ ਉਨ੍ਹਾਂ ਨੂੰ ਸਹਾਰੇ ਦੀ ਲੋੜ ਪਵੇਗੀ। ਇਨ੍ਹਾਂ ਬੱਚਿਆਂ ਨੇ ਕਦੀ ਸਕੂਲ ਦਾ ਮੂੰਹ ਭਾਵੇਂ ਹੀ ਨਾ ਦੇਖਿਆ ਹੋਵੇ ਪਰ ਦੂਜੇ ਬੱਚਿਆਂ ਨੂੰ ਦੇਖ ਕੇ ਇੱਛਾ ਤਾਂ ਪੈਦਾ ਹੁੰਦੀ ਹੀ ਹੈ।
ਇਨ੍ਹਾਂ ਬੱਚਿਆਂ 'ਚੋਂ ਸਭ ਤੋਂ ਵੱਡੀ ਮੀਨਾ ਹੈ, ਜੋ ਸਕੂਲੀ ਬੱਚਿਆਂ ਦੀ ਤਰ੍ਹਾਂ ਹਰ ਰੋਜ਼ ਸ਼ਰਧਾਲੂਆਂ ਵਲੋਂ ਦਿੱਤੇ ਹੋਮਵਰਕ ਨੂੰ ਕਰਦੀ ਹੈ। ਮੀਨਾ ਕਹਿੰਦੀ ਹੈ ਕਿ ਉਹ ਪੜ੍ਹਨਾ ਚਾਹੁੰਦੀ ਹੈ ਪਰ ਭੀਖ ਮੰਗੇ ਬਿਨਾ ਪਰਿਵਾਰ ਦਾ ਗੁਜ਼ਾਰਾ ਵੀਂ ਤਾਂ ਨਹੀਂ ਹੋ ਸਕਦਾ। ਬੁੱਢੀ ਦਾਦੀ ਤੋਂ ਇਲਾਵਾ ਦੋ ਹੋਰ ਬੱਚੇ ਜੋ ਮੰਦਰ ਤੋਂ ਮਿਲਣ ਵਾਲੀ ਭੀਖ ਦੇ ਸਹਾਰੇ ਆਪਣਾ ਗੁਜ਼ਾਰਾ ਕਰ ਰਹੇ ਹਨ। ਦਾਦੀ ਨੇ ਮੰਦਰ 'ਚ ਹੀ ਪੜ੍ਹਾਈ ਕਰਨ ਦੀ ਗੱਲ ਆਖੀ ਤਾਂ ਇੱਛਾਵਾਂ ਨੂੰ ਪੰਖ ਲੱਗੇ। ਕਿਤੋਂ ਕਾਪੀ ਮਿਲੀ ਅਤੇ ਕਿਤੋਂ ਪੈਨਸਲ। ਸ਼ਰਧਾਲੂਆਂ ਦੇ ਸਹਿਯੋਗ ਨਾਲ ਪੜ੍ਹਾਈ ਦੀ ਆਸ ਪੂਰੀ ਹੋਣ ਲੱਗੀ। ਹੁਣ ਉਹ ਆਪਣਾ ਨਾਂ ਲਿਖਣ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਬਾਰੇ ਵੀ ਜਾਣਦੀ ਹੈ। ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਇਨ੍ਹਾਂ ਬੱਚਿਆਂ ਨੂੰ ਲਾਭ ਮਿਲ ਸਕੇ ਪਰ ਅਜਿਹੇ ਹਜ਼ਾਰਾਂ ਬੱਚੇ ਹਨ, ਜਿਨ੍ਹਾਂ ਦੀ ਜ਼ਿੰਦਗੀ ਸਹਾਰੇ ਦੀ ਆਸ ਲਈ ਇੰਤਜ਼ਾਰ ਕਰ ਰਹੀ ਹੈ।
ਖਤਰੇ 'ਚ ਹੈ ਕੇਜਰੀਵਾਲ!
NEXT STORY