ਰੂਸ-ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਅੱਤਵਾਦ ਦੇ ਪ੍ਰਤੀਕਾਰ ਨੂੰ ਲੈ ਕੇ ਉਨ੍ਹਾਂ ਦਾ ਦੇਸ਼ ਸੀਰੀਆ ਨੂੰ ਲਗਾਤਾਰ ਸਮਰਥਨ ਦਿੰਦਾ ਰਹੇਗਾ। ਲਾਵਰੋਵ ਨੇ ਬੁੱਧਵਾਰ ਨੂੰ ਇਥੇ ਸੀਰੀਆਈ ਵਿਦੇਸ਼ੀ ਵਾਲਿਦ.ਅਲ. ਮਾਓਲੇਮ ਨਾਲ ਇਕ ਬੈਠਕ ਤੋਂ ਬਾਅਦ ਇਹ ਗੱਲ ਆਖੀ। ਉਨ੍ਹਾਂ ਨੇ ਕਾਹ ਕਿ ਅੱਤਵਾਦ ਨੂੰ ਲੈ ਕੇ ਰੂਸ ਅਤੇ ਸੀਰੀਆ ਦਾ ਇਕੋ ਨਜ਼ਰਿਆ ਹੈ ਅਤੇ ਦੋਹਾਂ ਦੇਸ਼ਾਂ ਦਾ ਮੰਨਣਾ ਹੈ ਕਿ ਅੱਤਵਾਦ ਮਿਡਲ ਈਸਟ 'ਚ ਸਥਿਰਤਾ ਲਈ ਇਕ ਵੱਡਾ ਖਤਰਾ ਹੈ। ਇਸ ਮੌਕੇ ਮਾਓਲੇਮ ਨੇ ਕਿਹਾ ਕਿ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਪੁਤਿਨ ਨੇ ਸੀਰੀਆ ਨਾਲ ਵਧੀਆ ਸੰਬੰਧ ਬਣਾਏ ਰੱਖਣ ਦੀ ਵਚਨਬੱਧਤਾ ਦੋਹਰਾਈ ਹੈ।
ਕੰਮ ਸਹੀ ਨਾ ਕਰਨ 'ਤੇ ਗਰਭਵਤੀ ਮਹਿਲਾ ਦੇ ਕੱਪੜੇ ਪਾੜ ਸੜਕ 'ਤੇ ਘੁਮਾਇਆ
NEXT STORY