ਇਸਲਾਮਾਬਾਦ-ਪਾਕਿਸਤਾਨ 'ਚ 28 ਸਾਲ ਦੀ ਇਕ ਗਰਭਵਤੀ ਮਹਿਲਾ ਨੂੰ ਸ਼ਰੇਆਮ ਕੱਪੜੇ ਉਤਾਰ ਕੇ ਸੜਕ 'ਤੇ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਹੈ। ਜਿਥੋਂ ਦੇ ਸੇਖਪੁਰਾ ਜ਼ਿਲੇ ਦੇ ਰਾਣਾ ਟਾਊਨ 'ਚ ਇਕ ਈਸਾਈ ਮਹਿਲਾ ਰਹਿੰਦੀ ਹੈ। ਉਹ ਘਰਾਂ 'ਚ ਕੰਮ ਕਰਦੀ ਹੈ। ਪੀੜਤਾ ਨੇ ਦੱਸਿਆ ਕਿ ਸਹੀ ਢੰਗ ਨਾਲ ਕੰਮ ਨਾ ਕਰਨ ਦਾ ਬਹਾਨਾ ਬਣਾ ਕੇ ਉਸਦੇ ਮਾਲਕ ਦੇ ਬੇਟੇ ਨੂੰ ਪਹਿਲਾਂ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਫਿਰ ਸ਼ਰੇਆਮ ਉਸਦੇ ਕੱਪੜੇ ਪਾੜ ਕੇ ਕਰੀਬ ਅੱਧੇ ਘੰਟੇ ਤੱਕ ਸੜਕਾਂ 'ਤੇ ਘੁਮਾਇਆ। ਇਸ ਗੰਦੀ ਹਰਕਤ 'ਚ ਦੋਸ਼ੀ ਸਮੇਤ ਉਸਦੇ ਕੁਝ ਦੋਸਤ ਵੀ ਸ਼ਾਮਲ ਸਨ। ਦੋਸ਼ੀ ਨੇ ਉਸਨੂੰ ਘੁਮਾਉਣ ਤੋਂ ਬਾਅਦ ਸੜਕ 'ਤੇ ਹੀ ਛੱਡ ਦਿੱਤਾ, ਜਿਥੇ ਇਕ ਬਜ਼ੁਰਗ ਮਹਿਲਾ ਨੇ ਉਸਨੂੰ ਸਰੀਰ ਢੱਕਣ ਲਈ ਕੱਪੜੇ ਦਿੱਤੇ। ਜਦੋਂ ਮਹਿਲਾ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮਹਿਲਾ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਮਹਿਲਾ ਦੀ ਮਾਨਸਿਕ ਹਾਲਤ ਖਰਾਬ ਹੋ ਗਈ।
ਪੀੜਤਾ ਨੇ ਦੱਸਿਆ ਕਿ ਉਹ ਦੋ ਮਹੀਨਿਆਂ ਦੀ ਗਰਭਵਤੀ ਸੀ ਪਰ ਇਸ ਘਟਨਾ ਨੇ ਉਸ ਤੋਂ ਉਸਦਾ ਬੱਚਾ ਵੀ ਖੋਹ ਲਿਆ। ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ। ਮਹਿਲਾ ਨੇ ਚਿਤਾਵਨੀ ਦਿੱਤੀ ਹੈ ਜੇਕਰ ਉਸਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਤਮ-ਹੱਤਿਆ ਕਰ ਲਵੇਗੀ। ਪੀੜਤਾ ਦੇ ਪਤੀ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਸ ਨੂੰ ਪੰਜ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਪੁਲਸ ਨੇ ਅੱਤਵਾਦ ਰੋਕੂ ਐਕਟ ਅਧੀਨ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਮੋਬਿਨ ਗੋਂਦਲ ਅਤੇ ਉਸਦੇ ਚਾਰ ਹੋਰ ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮਹਿਲਾ ਵਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਕਈ ਸਮਾਜਿਕ ਸੰਗਠਨਾਂ ਨੇ ਰੋਸ ਜ਼ਾਹਰ ਕੀਤਾ ਹੈ ਅਤੇ ਵਿਰੋਧ ਪ੍ਰਦਰਸ਼ਨ ਦੀ ਚਿਤਾਵਨੀ ਵੀ ਦਿੱਤੀ ਹੈ।
ਕ੍ਰਿਕਟ ਜਗਤ ਨੂੰ ਧੱਕਾ, ਆਸਟ੍ਰੇਲੀਆਈ ਕ੍ਰਿਕਟਰ ਫਿਲੀਪ ਹਿਊਜੇਸ ਦੀ ਮੌਤ (ਵੀਡੀਓ)
NEXT STORY