ਕਾਠਮੰਡੂ— ਸਾਰਕ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਆਏ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੀਆਂ ਤਰਜ਼ੀਹਾਂ ਦੇ ਨਾਲ ਹੀ ਉਨ੍ਹਾਂ ਦੇ ਮੂੰਹ ਦੇ ਸੁਆਦ ਵੀ ਇਕਦਮ ਵੱਖਰੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਥੇ ਇਕ ਦਮ ਘੱਟ ਤੇਲ ਵਾਲਾ ਸਾਦਾ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ, ਉੱਥੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਲੇਟ ਵਿਚ ਮਾਸਾਹਾਰੀ ਭੋਜਨ ਸਜਾਇਆ ਗਿਆ।
ਹੋਟਲ ਕ੍ਰਾਊਨ ਪਲਾਜ਼ਾ ਕਾਠਮੰਡੂ-ਸੋਲਟੀ ਨੇ ਸਾਰਕ ਦੇਸ਼ਾਂ ਦੇ ਸਾਰੇ ਨੇਤਾਵਾਂ ਦੇ ਸੁਆਦ ਅਤੇ ਪਸੰਦ ਦਾ ਖਾਸ ਖਿਆਲ ਰੱਖਿਆ। ਦੋ ਦਿਨਾਂ ਤੱਕ ਚੱਲਣ ਵਾਲੇ ਸਾਰਕ ਸਿਖਰ ਸੰਮਲੇਨ ਦੇ ਦੌਰਾਨ ਇਸ ਹੋਟਲ ਵਿਚ ਮੋਦੀ ਸਮੇਤ ਹੋਰ ਸਾਰਕ ਦੇਸ਼ਾਂ ਦੇ ਨੇਤਾ ਠਹਿਰੇ ਹੋਏ ਹਨ।
ਨੇਤਾਵਾਂ ਦੇ ਲਈ ਉਨ੍ਹਾਂ ਦੀ ਪਸੰਦ ਦੇ ਭੋਜਨ ਤਿਆਰ ਕਰਨ ਵਾਲੇ ਇਕ ਹੋਟਲ ਕਰਮਚਾਰੀ ਨੇ ਕਿਹਾ, 'ਮੋਦੀ ਘੱਟ ਤੇਲ ਅਤੇ ਘੱਟ ਮਸਾਲੇ ਵਾਲੇ ਸ਼ਾਕਾਹਾਰੀ ਭੋਜਨ ਦਾ ਸੁਆਦ ਲੈ ਰਹੇ ਹਨ ਜਦੋਂ ਕਿ ਸ਼ਰੀਫ ਦੇ ਲਈ ਤਰ੍ਹਾਂ-ਤਰ੍ਹਾਂ ਦੇ ਮਾਸਾਹਾਰੀ ਪਕਵਾਨ ਤਿਆਰ ਕੀਤੇ ਗਏ ਹਨ।
ਮੋਦੀ ਦੇ ਦੁਪਹਿਰ ਦੇ ਭੋਜਨ ਵਿਚ ਜ਼ੀਰੇ ਵਾਲੇ ਚੌਲਾਂ ਦੇ ਨਾਲ ਦਾਲ ਅਤੇ ਰੋਟੀ ਅਤੇ ਵੈੱਜ ਸੂਪ ਤੋਂ ਇਲਾਵਾ ਦੋ ਤਰ੍ਹਾਂ ਦੀਆਂ ਸਬਜ਼ੀਆਂ ਪਰੋਸੀਆਂ ਗਈਆਂ। ਉਨ੍ਹਾਂ ਨੇ ਸਾਦਾ ਦਹੀ ਅਤੇ ਲੱਸੀ ਵੀ ਭੋਜਨ ਦੇ ਨਾਲ ਲਈ। ਹੋਟਲ ਦੇ ਕਰਮਚਾਰੀ ਨੇ ਦੱਸਿਆ ਕਿ ਮੋਦੀ ਲਈ ਘੱਟ ਤੇਲ, ਘੱਟ ਮਸਾਲੇ ਅਤੇ ਘੱਟ ਪਨੀਰ ਦੀ ਵਰਤੋਂ ਕਰਦੇ ਹੋਏ ਪਕਵਾਨ ਬਣਾਏ ਜਾ ਰਹੇ ਹਨ।
ਇਬੋਲਾ ਨਾਲ ਮਰਨ ਵਾਲਿਆਂ ਦੀ ਗਿਣਤੀ 5689 ਤੱਕ ਪੁੱਜੀ
NEXT STORY