ਕਾਠਮੰਡੂ— ਨੇਪਾਲ ਵਿਚ ਜਾਰੀ 18ਵੇਂ ਸਾਰਕ ਸੰਮੇਲਨ ਵਿਚ ਆਖਰਕਾਰ ਉਹ ਇਤਿਹਾਸਕ ਪਲ ਆ ਹੀ ਗਿਆ, ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਸੀ। ਨੇਪਾਲ ਦੇ ਧੁਲੀਖੇਲ ਵਿਚ ਵੀਰਵਾਰ ਨੂੰ ਸਾਰੇ ਨੇਤਾਵਾਂ ਲਈ ਆਯੋਜਿਤ ਲੰਚ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਨਰਾਜ਼ਗੀ ਨੂੰ ਇਕ ਪਾਸੇ ਰੱਖ ਇਕ-ਦੂਜੇ ਨਾਲ ਹੱਥ ਮਿਲਾਇਆ। ਹਾਲਾਂਕਿ ਇਸ ਦੌਰਾਨ ਮੋਦੀ ਤੇ ਸ਼ਰੀਫ ਦਰਮਿਆਨ ਕੋਈ ਗੱਲਬਾਤ ਨਹੀਂ ਹੋਈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਹਮਣੇ-ਸਾਹਮਣੇ ਹੁੰਦੇ ਹੋਏ ਵੀ ਮੋਦੀ ਤੇ ਨਵਾਜ਼ ਨੇ ਇਕ-ਦੂਜੇ ਨਾਲ ਨਜ਼ਰਾਂ ਨਹੀਂ ਮਿਲਾਈਆਂ ਸਨ। ਉਨ੍ਹਾਂ ਦੀ ਇਹ ਨਾਰਾਜ਼ਗੀ ਖਬਰਾਂ ਦੀਆਂ ਸੁਰਖੀਆਂ ਦਾ ਹਿੱਸਾ ਬਣ ਗਈ।
ਇਹ ਹੈ ਅਸਲੀ 'ਸਪਾਈਡਰਮੈਨ', ਉੱਚਾਈਆਂ ਦਾ ਫੈਨ (ਵੀਡੀਓ)
NEXT STORY