ਸਾਊਥਹੈਂਪਟਨ — ਬੱਚਿਆਂ ਤੋਂ ਲੈ ਕੇ ਜਵਾਨਾਂ ਤੱਕ ਸਾਰੇ ਸਪਾਈਡਰਮੈਨ ਦੇ ਫੈਨ ਹਨ ਪਰ ਉਸ ਵਾਂਗ ਬਣਨ ਦੀ ਚਾਹਤ ਸ਼ਾਇਦ ਚਾਹ ਕੇ ਕਿਸੇ ਨੇ ਕਦੇ ਨਹੀਂ ਪਾਲੀ ਪਰ ਸ਼ਾਇਦ ਸਪਾਈਡਰਮੈਨ ਦੇ ਇਸ ਫੈਨ ਨੂੰ ਉਸ ਨਾਲ ਇੰਨਾਂ ਪਿਆਰ ਸੀ ਕਿ ਉਸ ਨੇ ਖੁਦ ਵਿਚ ਉਹਦੇ ਵਰਗੀ ਤਾਕਤ ਪੈਦਾ ਕਰ ਲਈ। ਸਪਾਈਡਰਮੈਨ ਦਾ ਇਹ ਫੈਨ ਹੈ ਸਾਊਥਹੈਂਪਟਨ ਦਾ ਰਹਿਣ ਵਾਲਾ ਜੇਮਜ਼, ਜੋ ਪੇਸ਼ੇ ਤੋਂ ਇਕ ਫ੍ਰੀ ਰਨਰ ਹੈ। ਜਿੱਥੇ ਉਸ ਨੇ ਆਪਣੀ ਯੂਨੀਵਰਸਿਟੀ ਦੀ 12 ਮੰਜ਼ਿਲਾਂ ਇਮਾਰਤ 'ਤੇ ਬਿਨਾਂ ਕਿਸੇ ਸਹਾਰੇ ਚੜ੍ਹਦੇ ਹੋਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਉਸ ਦਾ ਸੰਤੁਲਨ ਅਜਿਹਾ ਸੀ ਕਿ ਸਾਰੇ ਉਸ ਦਾ ਇਹ ਟੈਲੰਟ ਦੇਖ ਕੇ ਹੱਕੇ-ਬੱਕੇ ਰਹਿ ਗਏ। ਵੀਡੀਓ ਵਿਚ ਅਜਿਹੇ ਕਈ ਸ਼ਾਨਦਾਰ ਪਲ ਆਉਂਦੇ ਹਨ ਜਿੱਥੇ ਲੱਗਦਾ ਹੈ ਕਿ ਆਮ ਇਨਸਾਨ ਦਾ ਟਿਕੇ ਰਹਿਣਾ ਮੁਸ਼ਕਿਲ ਗੱਲ ਹੈ ਪਰ ਇਹ ਲੜਕਾ ਉੱਥੇ ਆਸਾਨੀ ਨਾਲ ਖੜ੍ਹ ਗਿਆ। ਸੌੜੇ-ਸੌੜੇ ਤੰਗ ਰਸਤਿਆਂ ਤੋਂ ਉਹ ਇੰਝ ਲੰਘਿਆ, ਜਿਵੇਂ ਇਹ ਹਵਾ ਦਾ ਚੇਲਾ ਹੋਵੇ। ਇਹ ਸਟੰਟ ਕਰਨ ਲਈ ਉਸ ਨੇ ਇਕ ਗੋ-ਪ੍ਰੋ ਵੀ ਪਹਿਨਿਆ ਸੀ।
ਭ੍ਰਿਸ਼ਟਾਚਾਰ ਦੇ ਦੋਸ਼ ਕਾਰਨ ਸਪੇਨ ਦੀ ਸਿਹਤ ਮੰਤਰੀ ਨੇ ਛੱਡਿਆ ਅਹੁਦਾ
NEXT STORY