ਮੈਲਬੌਰਨ (ਮਨਦੀਪ ਸਿੰਘ ਸੈਣੀ)-ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ 29 ਨਵੰਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਭਾਰੀ ਉਤਸ਼ਾਹ ਹੈ। ਵੱਖ-ਵੱਖ ਏਜੰਸੀਆਂ ਵਲੋਂ ਹੁਣ ਤੱਕ ਕੀਤੇ ਸਰਵੇਖਣਾਂ ਮੁਤਾਬਕ ਭਾਵੇਂ ਮੁਕਾਬਲਾ ਸਖ਼ਤ ਹੈ ਪਰ ਲੇਬਰ ਪਾਰਟੀ ਵਲੋਂ ਲਿਬਰਲ ਪਾਰਟੀ ਨੂੰ ਹਰਾ ਕੇ ਸੱਤਾ ਸੰਭਾਲਣ ਦੀ ਜ਼ਿਆਦਾ ਆਸ ਹੈ। ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਨੇ 2010 'ਚ ਲੇਬਰ ਪਾਰਟੀ ਦਾ 11 ਸਾਲਾਂ ਤੋਂ ਚੱਲਿਆ ਆਉਂਦਾ ਰਾਜ ਸਿਰਫ ਇੱਕ ਸੀਟ ਦੀ ਬਹੁਮਤ ਨਾਲ ਖਤਮ ਕਰ ਕੇ ਸੱਤਾ ਸੰਭਾਲੀ ਸੀ।ਇਹ ਵੀ ਜ਼ਿਕਰਯੋਗ ਹੈ ਕਿ ਜੇ ਲਿਬਰਲ ਪਾਰਟੀ ਇਹ ਚੋਣ ਹਾਰ ਜਾਂਦੀ ਹੈ ਤਾਂ ਅੱਧੀ ਸਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਪਾਰਟੀ ਇੱਕ ਟਰਮ ਤੋਂ ਬਾਅਦ ਹੀ ਸੱਤਾ ਗੁਆ ਬੈਠੀ ਹੈ।
ਇਨ੍ਹਾਂ ਚੋਣਾਂ 'ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਕਈ ਦੇਸੀ ਭਾਈਚਾਰੇ ਦੇ ਉਮੀਦਵਾਰ ਵੀ ਮੈਦਾਨ 'ਚ ਹਨ। ਦੇਸੀ ਭਾਈਚਾਰੇ ਦੀ ਗੜ੍ਹ ਥਾਮਸਟਾਊਨ ਸੀਟ ਤੋਂ ਲਿਬਰਲ ਪਾਰਟੀ ਦਾ ਦੇਸੀ ਉਮੀਦਵਾਰ ਨਿਤਿਨ ਗੁਰਸਾਹਨੀ ਪਿਛਲੇ ਹਫਤੇ ਕੌਮੀ ਮੀਡੀਆ ਦਾ ਸ਼ਿੰਗਾਰ ਬਣਿਆ ਰਿਹਾ, ਜਦੋਂ ਲਿਬਰਲ ਪਾਰਟੀ ਨੇ ਉਸ ਤੋਂ ਪੋਰਨ ਸਟਾਰ ਸੰਨੀ ਲਿਓਨ ਦੇ ਚੋਣਾਂ ਤੋਂ ਪਹਿਲੀ ਰਾਤ ਮੈਲਬੌਰਨ ਹੋਣ ਵਾਲੇ ਸ਼ੋਅ ਨਾਲ ਸਬੰਧ ਹੋਣ ਕਾਰਨ ਟਿਕਟ ਵਾਪਸ ਲੈ ਲਿਆ।ਇਸ ਇੰਕਸ਼ਾਫ ਦਾ ਇਨ੍ਹਾਂ ਚੋਣਾਂ ਦੇ ਨਤੀਜਿਆਂ 'ਤੇ ਅਸਰ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਮੈਲਬੌਰਨ ਕਬੱਡੀ ਅਕੈਡਮੀ ਵਲੋਂ ਸਮੂਹ ਖੇਡ ਕਲੱਬਾਂ ਤੇ ਦਰਸ਼ਕਾਂ ਨੂੰ ਖੁੱਲ੍ਹਾ ਸੱਦਾ
NEXT STORY