ਨਿਊਯਾਰਕ— ਨਿਊਯਾਰਕ ਵਿਚ ਇਕ ਪੁਲਸ ਵਾਲੇ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। 21 ਸਾਲ ਦੀ ਇਕ ਲੜਕੀ ਨੂੰ ਪਾਰਕਿੰਗ ਚਾਲਾਨ ਮੁਆਫ ਕਰਨ ਦੇ ਬਦਲੇ 61 ਸਾਲਾ ਦੇ ਇਕ ਪੁਲਸ ਵਾਲੇ ਨੇ ਉਸ ਦੇ ਸਾਹਮਣੇ ਓਰਲ ਸੈਕਸ ਦਾ ਪ੍ਰਸਤਾਵ ਰੱਖਿਆ। ਬੁੱਧਵਾਰ ਨੂੰ ਇਸ ਸੰਬੰਧੀ ਪੁਲਸ ਵਾਲੇ ਦੇ ਖਿਲਾਫ ਅਦਾਲਤ ਵਿਚ ਸ਼ਿਕਾਇਤ ਦਰਜ ਕੀਤੀ ਗਈ।
ਦੋਸ਼ੀ ਪੁਲਸ ਵਾਲੇ ਦਾ ਨਾਂ ਮਾਰੀਓ ਕਾਰਪੇਨਿਟੋ ਜੂਨੀਅਰ ਹੈ। ਘਟਨਾ 19 ਨਵੰਬਰ ਦੀ ਹੈ। ਪੁਲਸ ਵਾਲੇ ਦੇ ਇਸ ਬੇਹੂਦਾ ਪ੍ਰਸਤਾਵ ਨੂੰ ਲੜਕੀ ਨੇ ਠੁਕਰਾਅ ਦਿੱਤਾ ਅਤੇ ਪੁਲਸ ਵਿਚ ਰਿਪੋਰਟ ਦਰਜ ਕਰਵਾ ਦਿੱਤੀ। ਕਾਰਪੇਨਿਟੋ ਸੱਤ ਸਾਲਾਂ ਤੋਂ ਵਾਈਟ ਪਲੇਨਸ ਪਾਰਕਿੰਗ ਡਿਪਾਰਟਮੈਂਟ ਵਿਚ ਕੰਮ ਕਰ ਰਿਹਾ ਸੀ। ਉਸ ਦੇ ਵਕੀਲ ਮਾਈਕਲ ਰੋਮੈਨੋ ਨੇ ਬੱਸ ਇੰਨਾਂ ਕਿਹਾ ਕਿ ਕਾਰਪੇਨਿਟੋ ਦਾ ਹੁਣ ਤੱਕ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਪੁਲਸ ਵਾਲੇ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਬਾਅਦ ਵਿਚ ਉਸ ਨੂੰ 1 ਹਜ਼ਾਰ ਡਾਲਰ ਯਾਨੀ ਕਰੀਬ 62 ਹਜ਼ਾਰ ਰੁਪਏ ਦੇ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ।
ਜਥੇਦਾਰ ਸਾਹਿਬ ਨੂੰ ਭਾਈ ਗੁਰਬਖਸ਼ ਸਿੰਘ ਵਲੋਂ ਚਲਾਏ ਜਾ ਰਹੇ ਸੰਘਰਸ਼ 'ਚ ਦਖਲ ਦੇਣ ਦੀ ਅਪੀਲ
NEXT STORY