ਚੰਡੀਗੜ੍ਹ, (ਬਿਊਰੋ)- ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਰਾਸ਼ਟਰੀ ਸਿਹਤ ਬੀਮਾ ਯੋਜਨਾ ਦੇ ਸੰਬੰਧ 'ਚ ਦਾਅਵਾ ਕਰਦਿਆਂ ਕਿਹਾ ਹੈ ਕਿ ਇਹ ਪੰਜਾਬ 'ਚ ਪੂਰੀ ਤਰ੍ਹਾਂ ਕਾਮਯਾਬ ਹੈ। ਉਨ੍ਹਾਂ ਕਿਹਾ ਕਿ ਪਹਿਲੇ ਕੁਝ ਸਾਲਾਂ ਵਿਚ ਆਰ.ਐਸ.ਬੀ.ਵਾਈ. ਨੂੰ ਲਾਗੂ ਕਰਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਪਿਛਲੇ ਲਗਭਗ 6 ਸਾਲ ਪਹਿਲਾਂ ਸ਼ੁਰੂ ਹੋਈ ਬੀਮਾ ਯੋਜਨਾ ਦਾ ਲੋਕ ਲਾਭ ਉਠਾ ਰਹੇ ਹਨ।
ਇਸ 'ਚ 7 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ 4 ਪਬਲਿਕ ਸੈਕਟਰ ਅਤੇ 3 ਪ੍ਰਾਈਵੇਟ ਸੈਕਟਰ ਤੋਂ ਹਨ। ਇਨ੍ਹਾਂ ਨੂੰ ਵੀ ਘੱਟੋ-ਘੱਟ ਬੋਲੀ ਦੇਣ ਦੇ ਆਧਾਰ 'ਤੇ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੂੰ ਭੁਗਤਾਨ ਕੀਤੇ ਜਾਣ ਵਾਲੇ ਪ੍ਰੀਮੀਅਮ ਦੀ ਰਾਸ਼ੀ ਲਗਾਤਾਰ ਘੱਟ ਰਹੀ ਹੈ। ਹਰ ਪਰਿਵਾਰ ਦਾ ਸਾਲਾਨਾ ਪ੍ਰੀਮੀਅਮ 670 ਰੁਪਏ ਤੋਂ ਘਟਾ ਕੇ 238 ਰੁਪਏ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਪੂਰੇ ਪੰਜਾਬ ਨੇ 43.46 ਕਰੋੜ ਰੁਪਏ ਪ੍ਰੀਮੀਅਮ ਦਿੱਤਾ।
ਭਾਜਪਾ ਵਿਰੁੱਧ ਭਾਜਪਾ ਖੜ੍ਹੇਗੀ
NEXT STORY