ਚੰਡੀਗੜ੍ਹ-ਆਪਣੇ ਆਪ ਨੂੰ ਸੰਤ ਦੱਸਣ ਵਾਲੇ ਰਾਮਪਾਲ ਨੂੰ ਅਪਮਾਨ ਦੇ ਇਕ ਮਾਮਲੇ 'ਚ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਪੇਸ਼ ਕੀਤੇ ਜਾਣ ਨੂੰ ਧਿਆਨ 'ਚ ਰੱਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਕੇਸ 'ਚ ਅਗਲੀ ਸੁਣਵਾਈ 23 ਦਸੰਬਰ ਨੂੰ ਹੋਵੇਗੀ ਅਤੇ ਹਰਿਆਣ ਤੋਂ ਬਾਹਰ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਹੈ। ਕੋਰਟ ਨੇ 2006 'ਚ ਹੋਈ ਇਕ ਹੱਤਿਆ ਦੇ ਮਾਮਲੇ 'ਚ 20 ਨਵੰਬਰ ਨੂੰ ਰਾਮਪਾਲ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਹਰਿਆਣਾ ਪੁਲਸ ਨੂੰ ਹੁਕਮ ਦਿੱਤਾ ਸੀ ਕਿ ਉਹ ਉਸ ਨੂੰ 28 ਨਵੰਬਰ ਨੂੰ ਪੇਸ਼ ਕਰਨ। ਜੱਜ ਐਮ.ਜੈਪਾਲ ਅਤੇ ਜੱਜ ਦਰਸ਼ਨ ਸਿੰਘ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਦੀ ਤਰੀਖ 28 ਨਵੰਬਰ ਤੈਅ ਕਰ ਦਿੱਤੀ ਸੀ। ਉਹ ਹਿਸਾਰ ਜ਼ਿਲੇ ਦੇ ਬਰਵਾਲਾ 'ਚ ਸਥਿਤ ਰਾਮਪਾਲ ਦੇ ਆਸ਼ਰਮ ਤੋਂ ਉਸਦੀ ਗ੍ਰਿਫਤਾਰੀ ਲਈ ਚਲਾਈ ਗਈ ਮੁਹਿੰਮ ਦਾ ਪੂਰਾ ਬਿਊਰਾ ਦਿੰਦੇ ਹੋਏ ਇਕ ਹਲਫਨਾਮਾ ਦਾਖਲ ਕਰਨ।
ਅਪਮਾਨ ਦੇ ਮਾਮਲੇ 'ਚ ਹਾਈ ਕੋਰਟ ਨੇ 63 ਸਾਲ ਦੇ ਰਾਮਪਾਲ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਪਰ ਉਹ ਤਿੰਨ ਤਰੀਕਾਂ 5, 10 ਅਤੇ 17 ਨਵੰਬਰ 'ਤੇ ਅਦਾਲਤ 'ਚ ਪੇਸ਼ ਨਹੀਂ ਹੋਇਆ। ਉਹ ਸਿਹਤ ਠੀਕ ਨਾ ਹੋਣ ਦਾ ਦਾਅਵਾ ਕਰਕੇ ਪੇਸ਼ੀ ਤੋਂ ਬਚਦਾ ਰਿਹਾ। ਕੋਰਟ ਨੇ 10 ਨਵੰਬਰ ਨੂੰ ਜ਼ਮਾਨਤ ਰੱਦ ਕਰਨ ਦੇ ਮਾਮਲੇ 'ਤੇ ਦਖਲ-ਅੰਦਾਜ਼ੀ ਕਰਦੇ ਹੋਏ ਸੁਣਵਾਈ ਕੀਤੀ ਸੀ। ਦਖਲ-ਅੰਦਾਜ਼ੀ ਉਸ ਸਮੇਂ ਕੀਤੀ ਗਈ ਜਦੋਂ ਰਾਮਪਾਲ ਨੂੰ 10 ਨਵੰਬਰ ਨੂੰ ਵੀ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਹਰਿਆਣਾ ਪੁਲਸ ਨੇ 19 ਨਵੰਬਰ ਨੂੰ ਬਰਵਾਲਾ ਦੇ ਸਤਲੋਕ ਆਸ਼ਰਮ ਤੋਂ ਰਾਮਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਹਰਿਆਣਾ ਪੁਲਸ ਦੀ ਐਸ.ਆਈ.ਟੀ. ਨੇ ਰਾਮਪਾਲ ਦੇ ਸਤਲੋਕ ਆਸ਼ਰਮ ਦੀ ਤਲਾਸ਼ੀ ਦੌਰਾਨ ਉਥੋਂ ਮਿਰਚ ਪਾਊਡਰ, ਲਾਠੀਆਂ, ਹੈਲਮੇਟ ਅਤੇ ਛੋਟੇ ਸੰਗਮਰਮਰ ਬਰਾਮਦ ਕੀਤੇ ਹਨ।
ਪੁਲਸ ਨੇ ਦੱਸਿਆ ਕਿ ਐਸ.ਆਈ.ਟੀ. ਨੇ ਤਿੰਨ ਕਿਲੋ ਮਿਰਚ ਪਾਊਡਰ, 15 ਲਾਠੀਆਂ, 12 ਹੈਲਮੇਟ, 500 ਛੋਟੇ ਸੰਗਮਰਮਰ ਸਮੇਤ ਕਈ ਹੋਰ ਸਮਾਨ ਬਰਾਮਦ ਕੀਤਾ ਗਿਆ। ਤਲਾਸ਼ੀ ਮੁਹਿੰਮ ਕੁਝ ਹੋਰ ਦਿਨਾਂ ਤੱਕ ਜਾਰੀ ਰਹੇਗਾ। ਇਸ ਦੌਰਾਨ ਇਕ ਸਥਾਨਕ ਅਦਾਲਤ ਨੇ ਰਾਮਪਾਲ ਦੇ ਆਸ਼ਰਮ ਦੇ ਮੁੱਖ ਕਰਮਚਾਰੀਆਂ ਬਲਜੀਤ ਅਤੇ ਰਾਮ ਕੁੰਵਰ ਢਾਕਾ ਨੂੰ ਦੋ ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ। ਬਲਜੀਤ ਅਤੇ ਢਾਕਾ ਖਿਲਾਫ ਆਸ਼ਰਮ 'ਚ ਹੋਈ ਹਿੰਸਾ ਦੇ ਸਿਲਸਿਲੇ 'ਚ ਮਾਮਲਾ ਦਰਜ ਹੈ।
ਬਾਜਵਾ ਨੇ ਬਾਦਲ ਸਰਕਾਰ ਨੂੰ ਦਿੱਤੀ ਚਿਤਾਵਨੀ
NEXT STORY