ਬਰਨਾਲਾ- ਬੀਤੀ ਰਾਤ ਪਿੰਡ ਠੀਕਰੀਵਾਲਾ ਦੇ ਗੁਰਦੁਆਰਾ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਵਿਖੇ ਦਿਖਾਈ ਜਾ ਰਹੀ ਫਿਲਮ 'ਚਾਰ ਸਾਹਿਬਜ਼ਾਦੇ' ਦੇਖਦੇ ਸਮੇਂ ਇਕ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਇਕ ਔਰਤ ਰਾਜਵਿੰਦਰ ਕੌਰ (35) ਪਤੀ ਸ. ਜਗਸੀਰ ਸਿੰਘ ਫਿਲਮ 'ਚਾਰ ਸਾਹਿਬਜ਼ਾਦੇ' ਦੇਖ ਰਹੀ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
'ਰੱਬਾ! ਟੀ. ਵੀ. 'ਤੇ ਚੱਲ ਰਹੀਆਂ ਖਬਰਾਂ ਝੂਠੀਆ ਹੀ ਹੋਣ' (ਵੀਡੀਓ)
NEXT STORY