ਹੁਸ਼ਿਆਰਪੁਰ-ਇਰਾਕ 'ਚ ਅਗਵਾ ਕੀਤੇ ਗਏ ਨੌਜਵਾਨਾਂ ਦੀ ਮੌਤ ਹੋਣ ਦਾ ਸ਼ੱਕ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਕਦਰ ਸਤਾ ਰਿਹਾ ਹੈ ਕਿ ਉਹ ਟੀ. ਵੀ. 'ਤੇ ਪਰਦੇਸ ਗਏ ਆਪਣਿਆਂ ਦੀ ਮੌਤ ਦੀਆਂ ਖਬਰਾਂ ਸੁਣਨ ਤੋਂ ਬਾਅਦ ਵੀ ਇਹੀ ਕਹਿ ਰਹੇ ਹਨ ਕਿ ਰੱਬਾ ਕਾਸ਼ ਇਹ ਸਾਰੀਆਂ ਖਬਰਾਂ ਝੂਠੀਆਂ ਹੀ ਹੋਣ।
ਇਕ ਚੈਨਲ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਜੂਨ 'ਚ ਅਗਵਾ ਕੀਤੇ ਗਏ 40 ਨੌਜਵਾਨਾਂ 'ਚੋਂ 39 ਦਾ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨਾਂ ਦੇ ਪਰਿਵਾਰਾਂ ਦੀਆਂ ਉਮੀਦਾਂ ਨੂੰ ਇਨ੍ਹਾਂ ਖਬਰਾਂ ਨਾਲ ਝਟਕਾ ਲੱਗਿਆ ਹੈ। ਹੁਸ਼ਿਆਰਪੁਰ ਦੇ ਛਾਉਣੀ ਕਲਾਂ ਪਿੰਡ ਦਾ ਕਮਲਜੀਤ ਅਤੇ ਉਸ ਦੇ ਦੋ ਜੀਜੇ ਇਰਾਕੀ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਲੋਂ ਅਗਵਾ ਕੀਤੇ ਪੰਜਾਬੀਆਂ 'ਚ ਸ਼ਾਮਲ ਹਨ। ਕਮਲਜੀਤ ਦੇ ਪਿਤਾ ਵੀਰਵਾਰ ਨੂੰ ਅੱਖਾਂ 'ਚ ਹੰਝੂ ਲੈ ਕੇ ਟੀ. ਵੀ. 'ਤੇ ਨਜ਼ਰ ਆਏ ਅਤੇ ਰੋ-ਰੋ ਕੇ ਕਮਲਜੀਤ ਦੀ ਮਾਂ ਦੀ ਹਾਲਤ ਵੀ ਖਰਾਬ ਹੋ ਗਈ।
ਕਮਲਜੀਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਖਬਰ ਉਨ੍ਹਾਂ ਲਈ ਕਹਿਰ ਬਣ ਕੇ ਟੁੱਟੀ ਹੈ ਪਰ ਫਿਰ ਵੀ ਟੀ. ਵੀ. 'ਤੇ ਚੱਲ ਰਹੀਆਂ ਅਗਵਾ ਹੋਏ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ 'ਤੇ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਆਪਣੇ ਨਾਗਰਿਕਾਂ ਨੂੰ ਬਚਾ ਸਕਦਾ ਹੈ ਤਾਂ ਸਾਡੀ ਸਰਕਾਰ ਚੁੱਪ ਕਿਉਂ ਬੈਠੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਇਰਾਕ 'ਚ ਅਗਵਾ ਕੀਤੇ ਗਏ ਪੰਜਾਬੀਆਂ ਨੂੰ ਛੁਡਾਉਣ ਲਈ ਕੁਝ ਉਪਾਅ ਕਰੇ।
ਕਾਨੂੰਨ ਨੂੰ ਤੋੜਨ 'ਚ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ (ਦੇਖੋ ਤਸਵੀਰਾਂ)
NEXT STORY