ਬਠਿੰਡਾ-ਇਕ ਸਾਜਿਸ਼ ਅਧੀਨ ਸਿੱਧੇ-ਸਾਦੇ ਆਦਮੀ ਨੂੰ ਝੂਠੇ ਬਲਾਤਕਾਰ ਦੇ ਦੋਸ਼ 'ਚ ਫਸਾ ਕੇ ਦੋਸ਼ੀਆਂ ਨੇ ਉਸ ਤੋਂ ਪੂਰੇ 13 ਲੱਖ ਰੁਪਏ ਠਗ ਲਏ। ਫਿਲਹਾਲ ਪੁਲਸ ਨੇ ਉਕਤ ਆਦਮੀ ਤੋਂ ਇੰਨੀ ਮੋਟੀ ਰਕਮ ਦੀ ਠਗੀ ਕਰਨ ਵਾਲੇ 2 ਪੁਲਸ ਅਧਿਕਾਰੀਆਂ ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ 'ਚੋਂ 2 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਘੁੰਮਣ ਕਲਾਂ ਦੇ ਰਹਿਣ ਵਾਲਾ 40 ਸਾਲਾਂ ਦੇ ਗੁਰਚਰਨ ਸਿੰਘ ਦਾ ਅਜੇ ਤੱਕ ਵਿਆਹ ਨਹੀਂ ਹੋਇਆ, ਜਦੋਂ ਕਿ ਉਸ ਕੋਲ ਕਰੀਬ 50 ਏਕੜ ਜ਼ਮੀਨ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਬਰਨਾਲਾ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਦਾ ਫੋਨ ਆਇਆ ਸੀ ਕਿ ਉਸ ਦੀ ਉਮਰ 30 ਸਾਲਾਂ ਦੀ ਹੈ ਅਤੇ ਉਸ ਦਾ ਵੀ ਅਜੇ ਤੱਕ ਵਿਆਹ ਨਹੀਂ ਹੋਇਆ ਹੈ। ਇਸ ਤੋਂ ਬਾਅਦ ਉਕਤ ਔਰਤ ਨੇ ਗੁਰਚਰਨ ਸਿੰਘ ਨੂੰ ਗੱਲਾਂ 'ਚ ਫਸਾ ਲਿਆ ਅਤੇ ਉਸ ਨਾਲ ਪ੍ਰੇਮ ਸੰਬੰਧ ਬਣਾਏ।
ਪਿਛਲੀ 15 ਨਵੰਬਰ ਨੂੰ ਉਸ ਨੂੰ ਦਰਸ਼ਨ ਸਿੰਘ ਨਾਂ ਦੇ ਇਕ ਵਿਅਕਤੀ ਦਾ ਫੋਨ ਆਇਆ ਕਿ ਅਤੇ ਉਸ ਨੇ ਗੁਰਚਰਨ 'ਤੇ ਗੁਰਵਿੰਦਰ ਨਾਲ ਬਲਾਤਕਾਰ ਕਰਨ ਦੇ ਦੋਸ਼ ਲਗਾਏ। ਉਸ ਨੇ ਦੱਸਿਆ ਕਿ ਗੁਰਵਿੰਦਰ ਕੌਰ ਰਾਮਪੁਰਾ ਦੇ ਹਸਪਤਾਲ 'ਚ ਦਾਖਲ ਹੈ। ਇਸ ਤੋਂ ਬਾਅਦ ਗੁਰਵਿੰਦਰ ਦਾ ਇਕ ਸਾਥੀ ਗੁਰਚਰਨ ਸਿੰਘ ਨੂੰ ਧਮਕਾ ਕੇ ਲੈ ਗਿਆ ਅਤੇ ਕਿਹਾ ਕਿ ਉਸ ਨੂੰ ਬਲਾਤਕਾਰ ਦੇ ਦੋਸ਼ ਅਧੀਨ ਸਜ਼ਾ ਵੀ ਹੋ ਸਕਦੀ ਹੈ। ਗੁਰਵਿੰਦਰ ਕੌਰ ਦੇ ਸਾਥੀਆਂ ਨੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਗੁਰਚਰਨ ਸਿੰਘ ਤੋਂ ਪੂਰੇ 35 ਲੱਖ ਰੁਪਏ ਮੰਗੇ ਅਤੇ ਬਾਅਦ 'ਚ ਇਹ ਸੌਦਾ 13 ਲੱਖ ਰੁਪਏ 'ਚ ਤੈਅ ਹੋਇਆ।
ਗੁਰਚਰਨ ਸਿੰਘ ਨੇ 13 ਲੱਖ ਰੁਪਏ ਦੋਸ਼ੀਆਂ ਨੂੰ ਦੇ ਦਿੱਤੇ। ਬਾਅਦ 'ਚ ਗੁਰਚਰਨ ਸਿੰਘ ਨੂੰ ਪੂਰੇ ਮਾਮਲੇ ਦੀ ਸਮਝ ਆਈ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਇਕ ਦੋਸ਼ੀ ਸਮੇਤ ਗੁਰਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਫਿਲਮ 'ਚਾਰ ਸਾਹਿਬਜ਼ਾਦੇ' ਦੇਖਦੇ ਸਮੇਂ ਔਰਤ ਨੂੰ ਪਿਆ ਦਿਲ ਦਾ ਦੌਰਾ, ਮੌਤ
NEXT STORY