ਜਲੰਧਰ- ਮਾਂ-ਬਾਪ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਉਨ੍ਹਾਂ ਦਾ ਚੰਗੇ ਸਕੂਲਾਂ ਵਿਚ ਦਾਖਲਾ ਕਰਾਉਂਦੇ ਹਨ। ਜਿਸ ਲਈ ਉਹ ਮਹਿੰਗੇ ਤੋਂ ਮਹਿੰਗੇ ਸਕੂਲਾਂ ਦੀ ਹਰ ਮਨਮਾਨੀ ਨੂੰ ਸਹਿਣ ਲਈ ਤਿਆਰ ਰਹਿੰਦੇ ਹਨ। ਇਹ ਹੀ ਕਾਰਨ ਹੈ ਕਿ ਸ਼ਹਿਰ ਭਰ ਦੇ ਸਕੂਲਾਂ ਵਿਚ ਨਰਸਰੀ ਜਮਾਤ ਵਿਚ ਦਾਖਲੇ ਲਈ ਆਪਣੀ ਮਰਜ਼ੀ ਮੁਤਾਬਕ ਪ੍ਰਾਸਪੈਕਟਸ ਦੀਆਂ ਵੱਡੀਆਂ ਕੀਮਤਾਂ ਰੱਖੀਆਂ ਜਾਂਦੀਆਂ ਹਨ। ਅੱਜ ਦੇ ਦੌਰ ਵਿਚ ਹਾਈ ਅਤੇ ਉੱਚੇ ਪੱਧਰ ਦੇ ਐਜ਼ੂਕੇਸ਼ਨ ਹੋਣ ਕਾਰਨ ਸ਼ਹਿਰ ਵਿਚ ਹਰ ਸਾਲ ਨਰਸਰੀ ਦੇ ਦਾਖਲੇ ਨਾਲ ਹੀ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ।
ਜਲੰਧਰ 'ਚ ਸ਼ਿਵ ਜੋਤੀ ਐਲੀਮੈਂਟਰੀ ਪਬਲਿਕ ਸਕੂਲ ਦੇ ਬਾਹਰ ਨਰਸਰੀ ਦੇ ਦਾਖਲੇ ਫਾਰਮ ਲੈਣ ਲਈ ਵੀਰਵਾਰ ਦੀ ਸਵੇਰ ਨੂੰ ਵੱਡੀ ਭੀੜ ਲੱਗ ਗਈ। ਹਰ ਮਾਂ-ਬਾਪ ਆਪਣੇ ਬੱਚੇ ਦੇ ਬਿਹਤਰ ਭਵਿੱਖ ਨੂੰ ਦੇਖਦੇ ਹੋਏ ਸਕੂਲ ਦੇ ਬਾਹਰ 11 ਘੰਟੇ ਲੰਬੀ ਉਡੀਕ 'ਚ ਖੜ੍ਹੇ ਰਹੇ। ਸ਼ਹਿਰ ਵਿਚ 500 ਦੇ ਤਕਰੀਬਨ ਛੋਟੇ-ਵੱਡੇ ਨਿਜੀ ਪ੍ਰਾਈਵੇਟ ਸਕੂਲ ਚਲ ਰਹੇ ਹਨ। ਜਿਨ੍ਹਾਂ ਵਿਚ ਦਾਖਲੇ ਨੂੰ ਲੈ ਕੇ ਮਾਂ-ਬਾਪ ਦੀ ਹੋੜ ਲੱਗ ਜਾਂਦੀ ਹੈ। ਸਕੂਲ ਦੇ ਬਾਹਰ ਦਾਖਲਾ ਫਾਰਮ ਲਈ ਲੱਗੀ ਭੀੜ ਇਹ ਹਾਲ ਬਿਆਨ ਕਰਦੀ ਹੈ। ਸਕੂਲ ਵਲੋਂ ਫਾਰਮ ਲੈਣ ਲਈ ਸਵੇਰੇ 9 ਵਜੇ ਦਾ ਸਮਾਂ ਰੱਖਿਆ ਗਿਆ ਸੀ। ਜਿਸ ਦੇ ਬਾਵਜੂਦ ਮਾਂ-ਬਾਪ ਬੁੱਧਵਾਰ ਦੀ ਰਾਤ ਤਕਰੀਬਨ 10 ਵਜੇ ਹੀ ਸਕੂਲ ਦੇ ਗੇਟ ਦੇ ਬਾਹਰ ਖੜ੍ਹੇ ਹੋ ਗਏ। ਕਈ ਬੱਚਿਆਂ ਦੇ ਮਾਂ-ਬਾਪ ਨੇ ਦੱਸਿਆ ਕਿ ਸਕੂਲ ਵਲੋਂ ਸਿਰਫ 100 ਫਾਰਮ ਕੱਢੇ ਜਾਂਦੇ ਹਨ, ਜਦੋਂ ਕਿ ਪੜ੍ਹਾਈ ਚੰਗੀ ਹੋਣ ਦੇ ਨਾਲ-ਨਾਲ ਫੀਸ ਵੀ ਬਾਕੀ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਘੱਟ ਹੈ। ਇਹ ਹੀ ਕਾਰਨ ਸੀ ਕਿ ਬੱਚਿਆਂ ਦੇ ਦਾਖਲੇ ਲਈ ਇੱਥੇ ਫਾਰਮ ਲੈਣ ਲਈ ਉਹ ਸਾਰੀ ਰਾਤ ਖੜ੍ਹੇ ਰਹੇ।
ਰੇਪ ਦੇ ਦੋਸ਼ ਕਾਰਨ ਸਾਹ ਸੁੱਕਿਆ, ਅਖੀਰ 'ਚ ਸੌਦਾ 13 ਲੱਖ 'ਤੇ ਮੁੱਕਿਆ
NEXT STORY