ਅੰਮ੍ਰਿਤਸਰ(ਵੜੈਚ)-ਭਗਤਾਂਵਾਲਾ ਡੰਪ ਦੀਆਂ ਮੁਸ਼ਕਲਾਂ ਤੋਂ ਪ੍ਰੇਸ਼ਾਨ ਵਾਰਡ ਵਾਸੀ ਭਾਜਪਾ ਨੇਤਾਵਾਂ ਤੋਂ ਕਾਫੀ ਨਾਰਾਜ਼ ਹਨ। ਪਹਿਲਾਂ ਦੋ ਵਾਰੀ ਮੇਅਰ ਬਖਸ਼ੀ ਰਾਮ ਅਰੋੜਾ ਦੇ ਪੁਤਲੇ ਸਾੜਣ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਦਾ ਪੁਤਲਾ ਸਾੜਦੇ ਹੋਏ ਸਰਕਾਰ, ਨਿਗਮ, ਪ੍ਰਸ਼ਾਸਨ ਤੇ ਜੋਸ਼ੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਾਂਝੀ ਸੰਘਰਸ਼ ਕਮੇਟੀ ਦੇ ਅਹੁਦੇਦਾਰ ਅਤੇ ਪ੍ਰਦਰਸ਼ਨਕਾਰੀ ਚਰਨਜੀਤ ਸਿੰਘ, ਹੇਮ ਰਾਜ, ਜੈਇੰਦਰ ਸਿੰਘ, ਜੋਗਿੰਦਰ ਸਿੰਘ, ਨਵਲ ਚਾਵਲਾ, ਲਖਬੀਰ ਸਿੰਘ, ਭੁਪਿੰਦਰ ਸਿੰਘ, ਜਤਿੰਦਰ ਸਿੰਘ, ਤ੍ਰਿਲੋਚਨ ਸਿੰਘ, ਜਗੀਰ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ ਨੇ ਕਿਹਾ ਕਿ ਭਗਤਾਂਵਾਲਾ ਡੰਪ ਦੇ ਮਸਲੇ ਨੂੰ ਖਤਮ ਕਰਨ ਲਈ ਸਰਕਾਰ ਕੋਈ ਉਤਸ਼ਾਹ ਨਹੀਂ ਦਿਖਾ ਰਹੀ ਹੈ। ਲਗਾਤਾਰ 26 ਦਿਨਾਂ ਤੋਂ ਡੰਪ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਲੋਕ ਦਿਨ ਰਾਤ ਧਰਨੇ 'ਤੇ ਹਨ ਪਰ ਵਿਭਾਗ ਦੇ ਨਾਲ ਸਬੰਧਤ ਮੰਤਰੀ ਤੇ ਮੇਅਰ ਨੇ ਧਰਨੇ 'ਤੇ ਬੈਠੇ ਲੋਕਾਂ ਨਾਲ ਮੌਕੇ 'ਤੇ ਆ ਕੇ ਗੱਲਬਾਤ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ।
ਲੋਕਾਂ ਨੇ ਕਿਹਾ ਕਿ ਜਦੋਂ ਤੱਕ ਡੰਪ ਨੂੰ ਪੱਕੇ ਤੌਰ ਤੇ ਹਟਾਇਆ ਨਹੀਂ ਜਾਂਦਾ ਧਰਨਾ ਲਗਾਤਾਰ ਜਾਰੀ ਰਹੇਗਾ। ਨੇਤਾਵਾਂ ਦੇ ਪੁਤਲੇ ਲਗਾਤਾਰ ਸਾੜਦੇ ਹੋਏ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਸਾਡੇ ਵਿਚ ਬੀਮਾਰੀਆਂ ਫੈਲਾਉਣ ਵਾਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਾਂਗੇ।
ਡੰਪ 'ਤੇ ਦੀਵਾਰ ਕਰਵਾਉਣ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਨ ਦਿੱਤਾ ਜਾਵੇਗਾ।
ਕੇਂਦਰ ਤੇ ਸੂਬਾ ਸਰਕਾਰ ਤੁਰੰਤ ਸਥਿਤੀ ਸਪੱਸ਼ਟ ਕਰੇ : ਪੀੜਤ ਪਰਿਵਾਰ
NEXT STORY