ਨਵੀਂ ਦਿੱਲੀ— ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਸ਼ੁੱਕਰਵਾਰ ਨੂੰ ਇਬੋਲਾ ਵਾਇਰਸ ਦੇ ਸੰਬੰਧ ਵਿਚ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਡਬਲਯੂ. ਐੱਚ. ਓ. ਨੇ ਉਨ੍ਹਾਂ ਆਦਮੀਆਂ ਨੂੰ ਸੁਚੇਤ ਕੀਤਾ ਹੈ, ਜੋ ਇਬੋਲਾ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਹੋ ਚੁੱਕਾ ਹੈ। ਡਬਲਯੂ. ਐੱਚ. ਓ. ਅਨੁਸਾਰ ਅਜਿਹੇ ਆਦਮੀਆਂ ਨੂੰ ਘੱਟੋ-ਘੱਟ 3 ਮਹੀਨੇ ਤਕ ਸੈਕਸ ਤੋਂ ਪਰਹੇਜ ਕਰਨਾ ਚਾਹੀਦਾ ਹੈ ਅਜਿਹਾ ਇਸ ਲਈ ਕਿਉਂਕਿ ਸੈਕਸ ਕਾਰਨ ਉਨ੍ਹਾਂ ਦੇ ਵੀਰਜ ਤੋਂ ਵਾਇਰਸ ਫੈਲਣ ਦਾ ਡਰ ਹੈ। ਇਬੋਲਾ ਇਕ ਬੇਹੱਦ ਖਤਰਨਾਕ ਵਾਇਰਸ ਹੈ ਜਿਸ ਦੇ ਕਾਰਨ ਪੱਛਮੀ ਅਫਰੀਕੀ ਦੇਸ਼ਾਂ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੋਰੀ ਕਰਨ 'ਤੇ ਲੋਕਾਂ ਨੇ ਦਿੱਤੀ ਅਜਿਹੀ ਸ਼ਰਮਨਾਕ ਸਜ਼ਾ ਕਿ ਪੁਲਸ ਵੀ ਹੋ ਗਈ ਹੈਰਾਨ (ਦੇਖੋ ਤਸਵੀਰਾਂ)
NEXT STORY