ਮੁੰਬਈ- ਅੱਤਵਾਦੀ ਸੰਗਠਨ ਆਈ. ਐਸ. ਨਾਲ ਲੜ ਕੇ ਵਾਪਸ ਭਾਰਤ ਪਰਤੇ ਆਰਿਫ ਮਜੀਦ ਨੇ ਪੁੱਛ-ਗਿੱਛ ਦੌਰਾਨ ਇਕ ਅਹਿਮ ਖੁਲਾਸਾ ਕੀਤਾ ਹੈ। ਉਸ ਨੇ ਜੋ ਖੁਲਾਸਾ ਕੀਤਾ ਹੈ, ਉਸ ਨੂੰ ਸੁਣ ਕੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ। ਆਰਿਫ ਨੇ ਖੁਲਾਸਾ ਕੀਤਾ ਹੈ ਕਿ ਮਈ ਵਿਚ ਜਦੋਂ ਉਹ ਕਲਿਆਣ ਤੋਂ ਜੇਹਾਦ ਲਈ ਇਰਾਕ ਗਿਆ ਸੀ ਤਾਂ ਉਸ ਨਾਲ 2 ਜਾਂ 3 ਨਹੀਂ ਸਗੋਂ ਕਿ 43 ਲੋਕ ਜਾਣ ਵਾਲੇ ਸਨ।
ਸੂਤਰਾਂ ਮੁਤਾਬਕ ਆਰਿਫ ਨੇ ਮੰਨਿਆ ਰਿ ਉਸ ਨੇ ਆਪਣੇ ਆਲੇ-ਦੁਆਲੇ ਦੇ 43 ਲੋਕਾਂ ਨੂੰ ਜੇਹਾਦ ਦੇ ਨਾਂ 'ਤੇ ਆਈ. ਐਸ. ਆਈ. ਐਸ. ਨਾਲ ਜੁੜਨ ਲਈ ਭੜਕਾਇਆ ਸੀ ਪਰ ਉਸ ਦੇ ਨਾਲ ਤਿੰਨ ਨੌਜਵਾਨ ਹੀ ਗਏ। ਜ਼ਾਹਰ ਹੈ ਕਿ ਇਹ ਖੁਲਾਸਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਹੋਸ਼ ਉਡਾਉਣ ਵਾਲਾ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਇਹ ਪਤਾ ਕਰਨ ਵਿਚ ਲੱਗੀਆਂ ਹਨ ਕਿ ਆਰਿਫ ਦੇ ਪਿੱਛੇ ਕਿਸ ਦਾ ਹੱਥ ਹੈ ਜੋ ਉਸ ਨੂੰ ਆਈ. ਐਸ. ਨਾਲ ਜੁੜਨ ਵਿਚ ਮਦਦ ਕਰ ਰਿਹਾ ਹੈ। ਆਰਿਫ ਨੇ ਮੰਨਿਆ ਕਿ ਉਹ ਅੱਲਾ ਦੇ ਕੰਮ ਲਈ ਇਰਾਕ ਗਿਆ ਸੀ। ਇਰਾਕ ਵਿਚ ਉਸ ਨੂੰ ਲੜਾਈ ਲੜਨ ਲਈ ਟ੍ਰੇਨਿੰਗ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਆਰਿਫ ਨੂੰ ਬੀਤੇ ਦਿਨੀਂ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਰਿਫ ਤੋਂ ਪੁੱਛ-ਗਿੱਛ ਲਈ 8 ਦਸੰਬਰ ਤੱਕ ਐਨ. ਆਈ. ਏ. ਦੀ ਹਿਰਾਸਤ 'ਚ ਰੱਖਣ ਦਾ ਹੁਕਮ ਦਿੱਤਾ। ਐਨ. ਆਈ. ਏ. ਦੇ ਮੁਤਾਬਕ ਆਰਿਫ ਹੁਣ ਪੂਰੀ ਤਰ੍ਹਾਂ ਨਾਲ ਅੱਤਵਾਦੀ ਬਣ ਗਿਆ ਹੈ ਜੋ ਕਿ ਦੇਸ਼ ਲਈ ਖਤਰਾ ਸਾਬਤ ਹੋ ਸਕਦਾ ਹੈ। ਪੁੱਛ-ਗਿੱਛ ਦੌਰਾਨ ਐਨ. ਆਈ. ਏ. ਨੇ ਦਾਅਵਾ ਕੀਤਾ ਹੈ ਕਿ ਆਰਿਫ ਕਿਸੇ ਖਾਸ ਮਕਸਦ ਨਾਲ ਹੀ ਭਾਰਤ ਪਰਤਿਆ ਹੈ।
33 ਹਜ਼ਾਰ ਸ਼ਹੀਦਾਂ ਦਾ ਬਲੀਦਾਨ ਬੇਕਾਰ ਨਹੀਂ ਜਾਣਾ ਚਾਹੀਦਾ : ਨਰਿੰਦਰ ਮੋਦੀ
NEXT STORY