ਗੁਹਾਟੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਹਾਟੀ 'ਚ ਡੀ. ਜੀ. ਕਾਨਫੰਰਸ ਨੂੰ ਸੰਬਧੋਨ ਕਰ ਰਹੇ ਹਨ। ਉਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਹਨ। ਇਸ ਕਾਨਫਰੰਸ 'ਚ 7 ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਹਨ। ਇਸ ਮੌਕੇ ਨਰਿੰਦਰ ਮੋਦੀ ਨੇ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਪਤਚਰ ਤੰਤਰ ਨਾਲ ਹੀ ਰਾਸ਼ਟਰ ਦੀ ਰੱਖਿਆ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਹਰ ਸੂਬੇ 'ਚ ਸ਼ਹੀਦਾਂ ਦੇ ਜੀਵਨ 'ਤੇ ਈ-ਬੁਕ ਕੱਢੀ ਜਾਣੀ ਚਾਹੀਦੀ ਹੈ ਅਤੇ 33 ਹਜ਼ਾਰ ਸ਼ਹੀਦਾਂ ਦਾ ਬਲੀਦਾਨ ਬੇਕਾਰ ਨਹੀਂ ਜਾਣਾ ਚਾਹੀਦਾ। ਨਰੰਿਦਰ ਮੋਦੀ ਨੇ ਕਿਹਾ ਕਿ ਸ਼ਹੀਦ ਸਿਪਾਹੀ ਭਾਵੇਂ ਹੀ ਸਰੀਰ ਤੋਂ ਨਾ ਰਿਹਾ ਹੋਵੇ ਪਰ ਸਮਾਜ ਲਈ ਉਹ ਕਦੇ ਨਹੀਂ ਮਰਨਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਲਮਾਂ ਨਾਲ ਪੁਲਸ ਵਾਲਿਆਂ ਦਾ ਅਕਸ ਖਰਾਬ ਹੋਇਆ। ਉਨ੍ਹਾਂ ਕਿਹਾ ਕਿ ਹਰ ਪੁਲਸ ਥਾਣੇ 'ਚ ਆਪਣੀ ਵੈੱਬਸਾਈਟ ਹੋਣੀ ਚਾਹੀਦੀ ਹੈ, ਜਿਸ ਦੇ ਮਾਧਿਅਮ ਨਾਲ ਪੁਲਸ ਕਰਮਚਾਰੀ ਆਪਣੇ ਵਲੋਂ ਕੀਤੇ ਕੰਮਾਂ ਨੂੰ ਲੋਕਾਂ ਨਾਲ ਸਾਂਝਾ ਕਰਨ।
ਕੁਦਰਤੀ ਖਾਦ ਨਾਲ ਉਗਾਇਆ 25 ਫੁੱਟ 8 ਇੰਚ ਦਾ ਪੌਦਾ
NEXT STORY