ਨਵੀਂ ਦਿੱਲੀ- ਧਰਮ ਗੁਰੂ ਰਾਮਪਾਲ ਦੇ ਆਸ਼ਰਮ ਦੇ ਬਾਹਰ ਪੱਤਰਕਾਰਾਂ 'ਤੇ ਹੋਏ ਹਮਲੇ ਦੀ ਪੜਤਾਲ ਕਰ ਰਹੇ (ਪੀ. ਸੀ. ਆਈ.) ਭਾਰਤੀ ਪ੍ਰੈੱਸ ਪ੍ਰੀਸ਼ਦ ਦੇ ਪੈਨਲ ਨੇ ਆਪਣੀ ਜਾਂਚ 'ਚ ਪਾਇਆ ਹੈ ਕਿ ਹਰਿਆਣਾ ਪੁਲਸ ਨੇ ਸੋਸ਼ਲ ਮੀਡੀਆ ਨੂੰ ਉਸ ਦੇ ਕੰਮ ਤੋਂ ਦੂਰ ਰੱਖਣ ਲਈ ਅਸੰਵਿਧਾਨਕ ਤਰੀਕਾ ਅਪਣਾਇਆ। ਪੀ. ਸੀ. ਆਈ. ਵਿਚ ਦਾਇਰ ਚਾਰ ਮੈਂਬਰੀ ਪੈਨਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਸਥਿਤੀ 'ਤੇ ਕੰਟਰੋਲ ਕਰਨ 'ਚ ਨਾਕਾਮ ਰਹੇ ਅਤੇ ਆਪਣੀ ਡਿਊਟੀ ਕਰ ਰਹੇ ਮੀਡੀਆ ਕਰਮੀਆਂ ਵਿਰੁੱਧ ਹਿੰਸਕ ਬਲ ਦੀ ਵਰਤੋਂ ਕੀਤੀ ਗਈ।
ਕਮੇਟੀ ਨੇ ਦੱਸਿਆ ਕਿ ਇਹ ਟ੍ਰੇਨਿੰਗ ਅਤੇ ਅਨੁਸ਼ਾਸਨ ਦੀ ਕਮੀ ਨੂੰ ਦਰਸਾਉਂਦਾ ਹੈ ਅਤੇ ਇਹ ਪੂਰਨ ਰੂਪ ਨਾਲ ਮਨੁੱਖੀ ਅਧਿਕਾਰ ਦਾ ਉਲੰਘਣ ਹੈ। ਜ਼ਿਕਰਯੋਗ ਹੈ ਕਿ ਹਿਸਾਰ ਜ਼ਿਲੇ ਦੇ ਬਰਵਾਲਾ ਸਥਿਤ ਰਾਮਪਾਲ ਦੇ ਆਸ਼ਰਮ 'ਤੇ 18 ਨਵੰਬਰ ਨੂੰ ਹੋਏ ਸੰਘਰਸ਼ 'ਚ ਜ਼ਖਮੀ ਹੋਣ ਵਾਲਿਆਂ 'ਚ ਕਈ ਮੀਡੀਆ ਕਰਮੀ ਵੀ ਸ਼ਾਮਲ ਸਨ। ਰਾਮਪਾਲ ਦੇ ਸਮਰਥਕਾਂ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੂੰ ਹੰਝੂ ਗੈਸ ਅਤੇ ਲਾਠੀਚਾਰਜ ਕਰਨਾ ਪਿਆ ਸੀ। ਪੈਨਲ ਨੇ ਇਸ ਤੋਂ ਇਲਾਵਾ ਮੀਡੀਆ ਕਰਮੀਆਂ 'ਤੇ ਹੋਏ ਹਮਲੇ ਲਈ ਜ਼ਿੰਮੇਦਾਰ ਪੁਲਸ ਕਰਮੀਆਂ ਦੀ ਪਛਾਣ ਯਕੀਨੀ ਕਰਨ ਅਤੇ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੀ ਵੀ ਮੰਗ ਕੀਤੀ ਅਤੇ ਉਨ੍ਹਾਂ ਦੇ ਮਾਮਲੇ ਨੂੰ ਜਲਦ ਨਿਪਟਾਏ ਜਾਣ ਦੀ ਮੰਗ ਕੀਤੀ।
ਇਰਾਕ ਤੋਂ ਪਰਤੇ ਆਰਿਫ ਨੇ ਪੁੱਛ-ਗਿੱਛ ਦੌਰਾਨ ਕੀਤਾ ਅਹਿਮ ਖੁਲਾਸਾ!
NEXT STORY