ਨਵੀਂ ਦਿੱਲੀ- ਘਰ ਤੋਂ ਦੌੜ ਜਾਣ ਵਾਲੇ ਬੱਚਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਕ ਨਵਾਂ ਰਾਹ ਕੱਢਿਆ ਹੈ। ਘਰ ਤੋਂ ਦੌੜ ਜਾਣ ਵਾਲੇ ਜ਼ਿਆਦਾਤਰ ਬੱਚੇ ਵੱਡੇ ਸ਼ਹਿਰਾਂ ਵੱਲ ਜਾਣ ਵਾਲੀਆਂ ਟ੍ਰੇਨਾਂ ਫੜਦੇ ਹਨ। ਮੇਨਕਾ ਗਾਂਧੀ ਨੇ ਕਿਹਾ ਕਿ ਯਾਤਰੀ ਟਿਕਟ ਨੂੰ ਜ਼ਿਆਦਾ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਬੱਚੇ ਘਰ ਨੂੰ ਛੱਡ ਕੇ ਮੁੰਬਈ, ਕੋਲਕਾਤਾ ਅਤੇ ਦਿੱਲੀ ਵਰਗੇ ਸ਼ਹਿਰਾਂ ਵੱਲ ਜਾਣ ਵਾਲੀਆਂ ਟ੍ਰੇਨਾਂ ਫੜ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬੱਚੇ 8 ਸਾਲ ਤੋਂ ਜ਼ਿਆਦਾ ਉਮਰ ਦੇ ਹੁੰਦੇ ਹਨ ਅਤੇ ਇਹ ਟ੍ਰੇਨਾਂ ਤੋਂ ਆਉਂਦੇ ਹਨ।
ਅਜਿਹਾ ਕਿਵੇਂ ਸੰਭਵ ਹੈ ਕਿ ਟੀ. ਟੀ. ਈ. ਬਿਨਾਂ ਟਿਕਟ ਦੇ ਯਾਤਰੀ, ਡੱਬੇ ਵਿਚ ਇੱਧਰ-ਉੱਧਰ ਘੁੰਮ ਰਹੇ ਬੱਚਿਆਂ 'ਤੇ ਗੌਰ ਨਾ ਕਰ ਸਕਣ? ਆਖਿਰਕਾਰ ਬੱਚਾ ਕੋਈ ਸਾਮਾਨ ਤਾਂ ਹੈ ਨਹੀਂ। ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਉਸ ਰਿਪੋਰਟ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਘਰਾਂ ਤੋਂ ਦੌੜ ਜਾਣ ਵਾਲੇ ਲਗਭਗ 700 ਬੱਚੇ ਹਰ ਮਹੀਨੇ ਦਿੱਲੀ ਦੇ ਸਟੇਸ਼ਨਾਂ 'ਤੇ ਪਹੁੰਚਦੇ ਹਨ। ਮੰਤਰੀ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ 'ਤੇ ਪੀ. ਸੀ. ਓ. ਬੂਥ ਲਾਏ ਜਾਣ ਤਾਂ ਕਿ ਬੱਚੇ ਪ੍ਰੇਸ਼ਾਨੀ ਦੀ ਸਥਿਤੀ ਵਿਚ ਬੱਚਿਆਂ ਦੇ ਹੈਲਪਲਾਈਨ ਨੰਬਰ 1098 'ਤੇ ਸੰਪਰਕ ਕਰ ਸਕਣ।
ਆਮਿਰ ਦਾ ਪੀ.ਕੇ. ਵਾਲਾ ਰੂਪ ਦਿਵਾਏਗਾ ਭੋਜਪੁਰੀ ਨੂੰ ਸੰਵਿਧਾਨਕ ਦਰਜਾ
NEXT STORY