ਨਵੀਂ ਦਿੱਲੀ, ਰਾਸ਼ਟਰੀ ਹਰਿਆਲੀ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਇਕ ਹੁਕਮ ਅਨੁਸਾਰ ਦਿੱਲੀ ਦੀਆਂ ਸੜਕਾਂ ਤੋਂ 29 ਲੱਖ ਤੋਂ ਜ਼ਿਆਦਾ ਵਾਹਨਾਂ ਨੂੰ ਹਟਣਾ ਹੋਵੇਗਾ। ਐੱਨ. ਜੀ. ਟੀ. ਨੇ 26 ਨਵੰਬਰ ਨੂੰ ਦਿੱਤੇ ਆਪਣੇ ਹੁਕਮ ਵਿਚ ਕਿਹਾ ਸੀ ਕਿ 15 ਸਾਲ ਤੋਂ ਪੁਰਾਣੇ ਵਾਹਨਾਂ ਦੇ ਦਿੱਲੀ ਵਿਚ ਚੱਲਣ 'ਤੇ ਪਾਬੰਦੀ ਲਗਾਈ ਜਾਵੇ। ਇਨ੍ਹਾਂ ਵਿਚ ਨਿੱਜੀ ਕਾਰਾਂ, ਮੋਟਰਸਾਈਕਲ, ਕਾਰੋਬਾਰੀ ਵਾਹਨ, ਬੱਸਾਂ ਅਤੇ ਟਰੱਕ ਸਾਰੇ ਸ਼ਾਮਲ ਹਨ। ਐੱਨ. ਜੀ. ਟੀ. ਦੀ ਚਿੰਤਾ ਹੈ ਕਿ ਇਸ ਨਾਲ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ।
ਨੈਕਾ ਨੇ ਰਾਜਨਾਥ ਵਿਰੁੱਧ ਕੀਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ
NEXT STORY