ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਸੱਤਾਧਾਰੀ ਨੈਸ਼ਨਲ ਕਾਨਫਰੰਸ (ਨੈਕਾ) ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 'ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਪਾਰਟੀ ਨੇ ਚੋਣ ਕਮਿਸ਼ਨ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਸ਼੍ਰੀ ਸਿੰਘ ਨੇ ਸ਼੍ਰੀਨਗਰ ਹਵਾਈ ਅੱਡਾ ਕੰਪਲੈਕਸ ਦੀ ਵਰਤੋਂ ਚੋਣ ਪ੍ਰਚਾਰ ਲਈ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਪਾਰਟੀ ਬੁਲਾਰੇ ਜੁਨੈਦ ਆਜ਼ਮ ਮੱਟੂ ਨੇ ਕਿਹਾ ਕਿ ਸ਼੍ਰੀ ਸਿੰਘ ਨੇ ਹਵਾਈ ਅੱਡਾ ਕੰਪਲੈਕਸ ਤੋਂ ਟੈਲੀਫੋਨਾਂ ਰਾਹੀਂ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਤੁਰੰਤ ਇਸ 'ਤੇ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਸਾਲ ਅਕਤੂਬਰ ਤਕ ਰੇਲਵੇ ਟ੍ਰੈਕ 'ਤੇ 18735 ਵਿਅਕਤੀਆਂ ਦੀ ਗਈ ਜਾਨ
NEXT STORY