ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਫੰਡ ਇਕੱਠਾ ਕਰਨ ਲਈ ਐਤਵਾਰ ਨੂੰ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨਾਲ ਲੰਚ ਦਾ ਆਯੋਜਨ ਕੀਤਾ। ਦੁਪਹਿਰ ਨੂੰ ਦਿੱਲੀ ਦੇ 'ਦਿਲ' ਕਨਾਟ ਪਲੇਸ ਵਿਚ ਆਯੋਜਿਤ ਕੀਤੇ ਗਏ ਫੰਡ ਰੇਜਿੰਗ ਲੰਚ ਵਿਚ ਇਕ ਥਾਲੀ ਦੀ ਕੀਮਤ 20 ਹਜ਼ਾਰ ਰੁਪਏ ਰੱਖੀ ਗਈ। ਲੰਚ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਮੀਦ ਪ੍ਰਗਟਾਈ ਕਿ ਇਸ ਵਾਰ ਲੰਚ ਤੋਂ ਕੁਲੈਕਸ਼ਨ ਮੁੰਬਈ ਦੀ ਤੁਲਨਾ ਵਿਚ ਜ਼ਿਆਦਾ ਹੋਵੇਗੀ। ਉਂਝ ਮੁੰਬਈ ਵਿਚ ਅਰਵਿੰਦ ਕੇਜਰੀਵਾਲ ਨਾਲ ਡਿਨਰ ਰਾਹੀਂ ਆਮ ਆਦਮੀ ਪਾਰਟੀ ਨੂੰ 91 ਲੱਖ ਰੁਪਏ ਦਾ ਚੰਦਾ ਮਿਲਿਆ ਸੀ। ਪਾਰਟੀ ਇਸ ਅਨੋਖੀ ਪਹਿਲ ਤੋਂ ਬੇਹੱਦ ਉਤਸ਼ਾਹਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਅਰਵਿੰਦ ਕੇਜਰੀਵਾਲ ਵੀ ਹੁਣ ਰੇਡੀਓ 'ਤੇ 'ਮਨ ਕੀ ਬਾਤ' ਕਰਨਗੇ। ਕੇਜਰੀਵਾਲ ਦੇ ਰੇਡੀਓ ਪ੍ਰੋਗਰਾਮ ਦੀ ਸ਼ੁਰੂਆਤ 3 ਦਸੰਬਰ ਤੋਂ ਹੋਵੇਗੀ, ਜਿਸ ਨੂੰ ਨਿੱਜੀ ਐੱਫ. ਐੱਮ. ਚੈਨਲ 'ਤੇ ਪ੍ਰਸਾਰਤ ਕੀਤਾ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਪ੍ਰੋਗਰਾਮ ਦੌਰਾਨ ਕੇਜਰੀਵਾਲ ਲੋਕਾਂ ਨਾਲ ਗੱਲਾਂ ਵੀ ਕਰਨਗੇ।
ਰਾਮਪਾਲ ਆਸ਼ਰਮ 'ਤੇ ਮੀਡੀਆ ਮੁਲਾਜ਼ਮਾਂ 'ਤੇ ਹਮਲਾ
NEXT STORY