ਗੋਹਾਟੀ— ਪੁਲਸ ਸੁਧਾਰਾਂ ਨੂੰ ਲੈ ਕੇ ਸੀ. ਬੀ. ਆਈ. ਚੀਫ ਰਣਜੀਤ ਸਿਨ੍ਹਾ ਦੀ ਉਦਾਸੀਨਤਾ ਇਕ ਵਾਰੀ ਫਿਰ ਨਜ਼ਰ ਆਈ ਹੈ। ਗੁਹਾਟੀ ਵਿਚ ਐਤਵਾਰ ਨੂੰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਾਪ ਦੇ ਪੁਲਸ ਅਫਸਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਸੀ. ਬੀ. ਆਈ. ਚੀਫ ਨੀਂਦ ਦੀ ਝਪਕੀ ਲੈਂਦੇ ਕੈਮਰੇ ਵਿਚ ਕੈਦ ਹੋ ਗਏ। ਆਸਾਮ ਦੇ ਗੋਹਾਟੀ ਵਿਚ ਨੈਸ਼ਨਲ ਸਕਿਓਰਿਟੀ ਨੂੰ ਲੈ ਕੇ ਆਯੋਜਿਤ ਦੋ ਦਿਨਾ ਰਾਸ਼ਟਰੀ ਸੰਮੇਲਨ ਵਿਚ ਦੇਸ਼ ਭਰ ਦੇ ਚੋਟੀ ਦੇ ਪੁਲਸ ਮੁਖੀ ਆਏ ਸਨ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦੇ ਦੌਰਾਨ ਪੁਲਸ ਨੂੰ ਅਲਰਟ ਅਤੇ ਅਕਾਊਂਟੇਬਲ ਬਣਾਉਣ ਦੀ ਲੋੜ 'ਤੇ ਗੱਲਬਾਤ ਕਰ ਰਹੇ ਸਨ ਤਾਂ ਚੋਟੀ ਦੀ ਜਾਂਚ ਏਜੰਸੀ ਦੇ ਮੁਖੀ ਸਿਨ੍ਹਾ ਕਈ ਵਾਰ ਝਪਕੀ ਲੈਂਦੇ ਦਿਖਾਈ ਦਿੱਤੇ। ਇਸੇ ਸੰਮੇਲਨ ਨੂੰ ਜਦੋਂ ਸ਼ਨੀਵਾਰ ਨੂੰ ਰਾਜਨਾਥ ਸਿੰਘ ਸੰਬੋਧਨ ਕਰ ਰਹੇ ਸਨ ਤਾਂ ਕਈ ਨਿਊਜ਼ ਚੈਨਲਾਂ 'ਤੇ ਸਿਨ੍ਹਾ ਦੀ ਝਪਕੀ ਲੈਂਦੇ ਤਸਵੀਰਾਂ ਸਾਹਮਣੇ ਆਈਆਂ ਸਨ। ਸਿਨ੍ਹਾ ਦੇ ਇਸ ਆਚਰਣ ਦੀ ਖੁੱਲ੍ਹ ਕੇ ਨਿੰਦਾ ਹੋਈ। ਓਧਰ ਇਸ ਅਹਿਮ ਸੰਮੇਲਨ ਦੌਰਾਨ ਸਿਨ੍ਹਾ ਦੇ ਝਪਕੀ ਲੈਣ ਦੇ ਮਾਮਲੇ 'ਤੇ ਸੀ. ਬੀ. ਆਈ. ਬੁਲਾਰੇ ਨੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਦੁਨੀਆ 'ਚ ਸਭ ਤੋਂ ਵੱਧ ਮਿਹਨਤੀ ਹੁੰਦੇ ਹਨ ਭਾਰਤੀ
NEXT STORY