ਨਵੀਂ ਦਿੱਲੀ- ਜੇਕਰ ਤੁਸੀਂ ਆਫਿਸ ਵਿਚ ਖੂਬ ਮਿਹਨਤ ਨਾਲ ਕੰਮ ਕਰਨ ਦੇ ਬਾਵਜੂਦ ਤੁਲਨਾਤਮਕ ਤਾਰੀਫ ਨਾ ਮਿਲਣ 'ਤੇ ਦੁਖੀ ਹੋ ਤਾਂ ਤੁਹਾਡੇ ਲਈ ਖੁਸ਼ ਹੋਣ ਵਾਲੀ ਖਬਰ ਹੈ। ਇਸ ਖਬਰ ਦਾ ਹਵਾਲਾ ਦੇ ਕੇ ਤੁਸੀਂ ਆਪਣੀ ਮਿਹਨਤ ਸਾਬਤ ਕਰ ਸਕਦੇ ਹੋ। ਇਕ ਖੋਜ ਮੁਤਾਬਕ ਵਧੇਰੇ ਭਾਰਤੀ ਕਰਮਚਾਰੀ ਲਗਨ ਨਾਲ ਕੰਮ ਕਰਦੇ ਹਨ। ਇੰਨਾ ਹੀ ਨਹੀਂ, ਭਾਰਤੀ ਸਭ ਤੋਂ ਵੱਧ ਕੰਮ ਵਿਚ ਡੁੱਬੇ ਰਹਿੰਦੇ ਹਨ। ਖੋਜ ਫਰਮ ਬੀ. ਆਈ. ਵਰਲਡ ਵਾਈਡ ਦੇ ਅਧਿਐਨ ਮੁਤਾਬਕ 10 ਵਿਚੋਂ 6 ਕਰਮਚਾਰੀ ਆਪਣੀ ਪੂਰੀ ਸਮਰਥਾ ਨਾਲ ਕੰਮ ਨਹੀਂ ਕਰਦੇ ਜਦਕਿ ਨੌਜਵਾਨ ਕਰਮਚਾਰੀ ਲਗਾਤਾਰ ਨਵੇਂ ਰੋਜ਼ਗਾਰ ਦੀ ਭਾਲ ਵਿਚ ਲੱਗੇ ਰਹਿੰਦੇ ਹਨ। ਇਸ ਮੁਤਾਬਕ 51 ਫੀਸਦੀ ਭਾਰਤੀ ਕਰਮਚਾਰੀ ਪੂਰੀ ਲਗਨ ਨਾਲ ਕੰਮ ਕਰਦੇ ਹਨ ਜਿਸ ਨਾਲ ਉਹ ਸੰਸਾਰਕ ਪੱਧਰ 'ਤੇ ਕੰਮ ਵਿਚ ਸਭ ਤੋਂ ਵੱਧ ਸ਼ਾਮਲ ਕਰਮਚਾਰੀ ਆਂਕੇ ਗਏ ਹਨ। ਕੰਮ ਵਿਚ ਧਿਆਨ ਦੇਣ ਵਾਲੇ ਕਰਮਚਾਰੀਆਂ ਵਿਚ ਇਸ ਤੋਂ ਬਾਅਦ ਚੀਨ ਦਾ ਨੰਬਰ ਆਉਂਦਾ ਹੈ। ਚੀਨ ਦੇ 49 ਫੀਸਦੀ, ਅਮਰੀਕਾ ਦੇ 38 ਫੀਸਦੀ, ਬ੍ਰਾਜ਼ੀਲ ਦੇ 36, ਕੈਨੇਡਾ ਦੇ 28 ਅਤੇ ਬ੍ਰਿਟੇਨ ਦੇ 24 ਫੀਸਦੀ ਲੋਕਾਂ ਦਾ ਨੰਬਰ ਆਉਂਦਾ ਹੈ।
ਖੋਜੀ ਕੁੱਤੇ ਬੰਬਾਂ ਨੂੰ ਲੱਭਣ 'ਚ ਨਹੀਂ ਹੁੰਦੇ ਬਹੁਤੇ ਭਰੋਸੇਮੰਦ
NEXT STORY