ਮੁੰਬਈ- ਹਾਲ ਹੀ 'ਚ ਫਿਲਮ 'ਐਕਸ਼ਨ ਜੈਕਸਨ' ਦੀ ਟੀਮ ਪ੍ਰਮੋਸ਼ਨ ਲਈ ਦਿੱਲੀ ਗਈ ਸੀ ਜਿਥੇ ਮੰਗਲਵਾਰ ਨੂੰ ਕਿਸੇ ਸਮਾਰੋਹ 'ਚ ਰੁੱਝੇ ਹੋਣ ਕਰਕੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕੀਤੀ। ਹਾਲਾਂਕਿ ਮੋਦੀ ਜੀ ਲਈ ਅਜਿਹਾ ਕਰਨਾ ਮੁਸ਼ਕਿਲ ਸੀ ਪਰ ਉਨ੍ਹਾਂ ਨੇ ਫਿਰ ਵੀ ਕੁਝ ਸਮਾਂ ਕੱਢਿਆ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੀ ਸੋਨਾਕਸ਼ੀ ਸਿਨਹਾ ਦੇ ਪਿਤਾ ਤੇ ਮੋਦੀ ਇਕ ਹੀ ਪਾਰਟੀ ਦੇ ਹਨ। ਅਜਿਹੇ 'ਚ ਸ਼ਤਰੁਘਨ ਸਿਨਹਾ ਨੇ ਪੀ. ਐੱਮ. ਪ੍ਰਧਾਨ ਮੰਤਰੀ ਨਾਲ ਤਸਵੀਰਾਂ ਖਿਚਵਾਈਆਂ। ਜ਼ਿਕਰਯੋਗ ਹੈ ਕਿ ਫਿਲਮ 'ਐਕਸ਼ਨ ਜੈਕਸਨ' ਲਈ ਅਜੇ ਦੇਵਗਨ ਨੇ 17 ਕਿਲੋ ਭਾਰ ਘਟਾਇਆ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਅਜੇ ਦੇਵਗਨ ਤਲਵਾਰਬਾਜ਼ੀ ਕਰਦੇ ਨਜ਼ਰ ਆਉਣਗੇ। ਪ੍ਰਭੂਦੇਵਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਐਕਸ਼ਨ ਜੈਕਸਨ' 5 ਦਸੰਬਰ ਨੂੰ ਰਿਲੀਜ਼ ਹੋਵੇਗੀ।
ਹਿਟ ਐਂਡ ਰਨ ਮਾਮਲੇ 'ਚ ਪੇਸ਼ੀ ਤੋਂ ਬਾਅਦ ਸਲਮਾਨ ਦੀਆਂ ਵਧੀਆਂ ਮੁਸ਼ਕਿਲਾਂ
NEXT STORY