ਲਾਹੌਰ— ਮੁੰਬਈ ਹਮਲੇ ਦੇ ਗੁਨਾਹਗਾਰ ਅੱਤਵਾਦੀ ਹਾਫਿਜ਼ ਸਈਦ 'ਤੇ ਕਾਰਵਾਈ ਕਰਨ ਦੀ ਥਾਂ 'ਤੇ ਪਾਕਿਸਤਾਨੀ ਸਰਕਾਰ ਉਸ ਦੇ ਲਈ ਖਾਸ ਟ੍ਰੇਨਾਂ ਚਲਾ ਰਹੀ ਹੈ। ਅਜਿਹਾ ਲੱਗ ਰਿਹਾ ਹੈ ਪਾਕਿਸਤਾਨ ਨੇ ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਜਮਾਤ-ਉਲ-ਦਾਵਾ ਨੂੰ ਅਧਿਕਾਰਤ ਸ਼ਰਨ ਦੇ ਦਿੱਤੀ ਹੈ, ਇਸੇ ਨਵਾਜ਼ ਸ਼ਰੀਫ ਸਰਕਾਰ ਨੇ ਸੰਗਠਨ ਦੇ ਦੋ ਦਿਨਾਂ ਧਾਰਮਿਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਲੋਕਾਂ ਲਈ ਖਾਸ ਟ੍ਰੇਨਾਂ ਚਲਾ ਦਿੱਤੀਆਂ।
ਸਈਦ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਹਜ਼ਾਰਾਂ ਲੋਕ ਮੀਨਾਰ-ਏ-ਪਾਕਿਸਤਾਨ ਸਮਾਰਕ ਮੈਦਾਨ 'ਤੇ 4 ਦਸੰਬਰ ਨੂੰ ਸ਼ੁਰੂ ਹੋ ਰਹੇ ਸੰਮੇਲਨ ਵਿਚ ਹਿੱਸਾ ਲੈਣਗੇ। ਪਾਕਿਸਤਾਨ ਰੇਲ ਵਿਭਾਗ ਸਿੰਧ ਸੂਹੇ ਦੇ ਹੈਦਰਾਬਾਦ ਤੋਂ ਮੰਗਲਵਾਰ ਨੂੰ ਪਹਿਲੀ ਟ੍ਰੇਨ ਚਲਾ ਰਿਹਾ ਹੈ, ਜੋ ਬੁੱਧਵਾਰ ਨੂੰ ਲਾਹੌਰ ਪਹੁੰਚੇਗੀ। ਇਕ ਹੋਰ ਟ੍ਰੇਨ ਕਰਾਚੀ ਤੋਂ ਰਵਾਨਾ ਹੋ ਕੇ 4 ਦਸੰਬਰ ਨੂੰ ਇੱਥੇ ਪਹੁੰਚੀ। ਦੋ ਖਾਸ ਟ੍ਰੇਨਾਂ ਸੰਮੇਲਨ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਸ਼ਹਿਰਾਂ ਤੱਕ ਵੀ ਛੱਡਣਗੀਆਂ।
ਪੁਲਸ ਦਾ ਹੈਲੀਕਾਪਟਰ ਸੜਕ 'ਤੇ ਧਮਾਕੇ ਨਾਲ ਫਟਿਆ (ਵੀਡੀਓ)
NEXT STORY