ਬਠਿੰਡਾ : ਕੱਲ ਦੇਰ ਸ਼ਾਮ ਐੱਸ. ਐੱਸ. ਪੀ. ਬਠਿੰਡਾ ਦੀ ਕੋਠੀ ਕੋਲੋਂ ਲੰਘ ਰਹੀ ਪਟਵਾਰੀ ਦੀ ਕਾਰ ਵਿਚ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਪਿੱਛੋਂ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਕਰ ਲਿਆ ਪਰ ਉਦੋਂ ਤੱਕ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ। ਗੱਡੀ 'ਚ ਅਚਾਨਕ ਅੱਗ ਲੱਗਣ ਨਾਲ ਕੋਠੀ ਕੋਲ ਤਾਇਨਾਤ ਪੁਲਸ ਕਰਮਚਾਰੀਆਂ 'ਚ ਹੰਗਾਮਾ ਮਚ ਗਿਆ। ਪਟਵਾਰੀ ਭੋਜਰਾਜ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ ਤਾਂ ਉਸ ਦੀ ਗੱਡੀ ਵਿਚ ਗੈਸ ਕਿੱਟ 'ਚੋਂ ਗੈਸ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਬਾਰੇ ਨੇੜਿਓਂ ਲੰਘ ਰਹੇ ਇਕ ਰਾਹਗੀਰ ਨੇ ਪਟਵਾਰੀ ਨੂੰ ਦੱਸਿਆ। ਇਸ ਪਿੱਛੋਂ ਪਟਵਾਰੀ ਗੱਡੀ ਰੁਕਵਾ ਕੇ ਉਤਰ ਗਿਆ। ਉਸ ਨੇ ਇਸ ਘਟਨਾ ਬਾਰੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਿਸਤਰੇ 'ਚ ਲੁੱਕੇ ਸੱਪ ਨੇ ਔਰਤ ਨੂੰ ਡੱਸਿਆ
NEXT STORY