ਬਟਾਲਾ (ਸੈਂਡੀ)- ਬੀਤੀ ਰਾਤ ਪਿੰਡ ਸਹਾਰੀ ਦੀ ਇਕ ਔਰਤ ਨੂੰ ਬਿਸਤਰੇ ਵਿਚ ਸੌਣ ਲੱਗਿਆ ਇਕ ਸੱਪ ਦੇ ਡੰਗਣ ਦਾ ਸਮਾਚਾਰ ਪਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਪਤਨੀ ਅਰਜੀਤ ਸਿੰਘ ਵਾਸੀ ਪਿੰਡ ਸਹਾਰੀ ਨੇ ਆਪਣੇ ਘਰ ਵਿਚ ਆਪਣੇ ਸੌਣ ਲਈ ਬਿਸਤਰਾ ਪਾਇਆ ਹੋਇਆ ਸੀ। ਅਤੇ ਬਿਸਤਰਾ ਪਾ ਕੇ ਆਪਣੇ ਘਰੇਲੂ ਕੰਮ ਕਰ ਰਹੀ ਸੀ, ਜਦੋਂ ਰਾਤ ਨੂੰ ਸੌਣ ਲਈ ਆਪਣੇ ਮੰਝੀ 'ਤੇ ਗਈ ਤਾਂ ਬਿਸਤਰੇ ਵਿਚ ਲੁੱਕੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਸੀਰੀਅਸ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਨਸ਼ੀਲੇ ਪਦਾਰਥਾਂ ਸਮੇਤ 2 'ਚੜ੍ਹੇ ਪੁਲਸ ਹੱਥੇ
NEXT STORY