ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਆਉਣ ਵਾਲੀ ਫਿਲਮ 'ਬਦਲਾਪੁਰ' ਦੇ ਟਰੇਲਰ ਦੇ ਇਕ ਸੀਨ ਨੂੰ ਦੇਖ ਕੇ ਸ਼ਾਇਦ ਸਾਰੇ ਹੀ ਹੈਰਾਨ ਹੋਏ ਹੋਣਗੇ। ਟਰੇਲਰ 'ਚ ਯੰਗ ਐਕਟਰ ਵਰੁਣ ਧਵਨ ਇੰਡਸਟਰੀ ਦੀ ਸੀਨੀਅਰ ਅਭਿਨੇਤਰੀ ਦਿਵਿਆ ਦੱਤਾ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ। ਦਾੜੀ ਵਾਲੀ ਲੁੱਕ 'ਚ ਤਾਂ ਫਿਲਹਾਲ ਵਰੁਣ ਧਵਨ ਯੰਗ ਨਜ਼ਰ ਆ ਹੀ ਰਹੇ ਹਨ ਪਰ ਜਦੋਂ ਇਸ ਅਭਿਨੇਤਾ ਨੂੰ ਕਿਸ ਬਾਰੇ ਪੁੱਛਿਆ ਗਿਆ ਕਿ ਕੀ ਉਹ ਦਿਵਿਆ ਨੂੰ ਕਿਸ ਕਰਨ 'ਚ ਸਹਿਜ ਮਹਿਸੂਸ ਕਰ ਰਹੇ ਸਨ? ਤਾਂ ਇਸ ਸਵਾਲ ਦੇ ਜਵਾਬ 'ਚ ਵਰੁਣ ਨੇ ਕਿਹਾ, ''ਮੈਂ ਦਿਵਿਆ ਨੂੰ ਕਿਸ ਕਰਨ 'ਚ ਬਹੁਤ ਹੀ ਸਹਿਜ ਸੀ।'' ਅਗਲੇ ਸਾਲ 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਵਰੁਣ ਧਵਨ ਤੋਂ ਇਲਾਵਾ ਯਾਮੀ ਗੌਤਮ, ਹੁਮਾ ਕੁਰੈਸ਼ੀ ਵੀ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟਰ ਸ਼ੀਰਾਮ ਰਾਘਵਨ ਨੇ ਡਾਇਰੈਕਟ ਕੀਤਾ ਹੈ। ਰਾਘਵਨ ਇਸ ਤੋਂ ਪਹਿਲਾਂ 'ਏਕ ਹਸੀਨਾ ਥੀ, 'ਜੌਨੀ ਗੱਦਾਰ' ਨੂੰ ਡਾਇਰੈਕਟ ਕਰ ਚੁੱਕੇ ਹਨ।
ਕੈਟਰੀਨਾ ਨਾਲ ਨਜ਼ਰ ਆਏ ਹੈਂਡਸਮ ਮਿਸਟਰੀ ਮੈਨ
NEXT STORY