ਨਵੀਂ ਦਿੱਲੀ- ਪਿਛਲੇ ਦਿਨੀਂ ਕਈ ਪਾਰਟੀਆਂ 'ਚ ਮੌਜੂਦ ਰਹਿਣ ਤੋਂ ਬਾਅਦ ਹੁਣ ਬਾਲੀਵੁੱਡ ਬਾਰਬੀ ਗਰਲ ਯਾਨੀ ਕਿ ਕੈਟਰੀਨਾ ਕੈਫ ਅੱਜ ਕਲ ਫਿਰ ਤੋਂ ਸ਼ੂਟਿੰਗ 'ਚ ਰੁੱਝ ਗਈ ਹੈ। ਬੀਤੇ ਦਿਨੀਂ ਉਹ ਫਿਲਮ ਸਿਟੀ 'ਚ ਇਕ ਐਡ ਦੀ ਸ਼ੂਟਿੰਗ ਦੌਰਾਨ ਦਿਖਾਈ ਦਿੱਤੀ। ਇਸੇ ਐਡ ਸ਼ੂਟ ਦੌਰਾਨ ਖਿੱਚੀ ਗਈ ਉਸ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਕੈਟਰੀਨਾ ਦੇ ਨਾਲ ਇਕ ਮਿਸਟਰੀ ਮੈਨ ਦਿਖਾਈ ਦੇ ਰਹੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਰਣਬੀਰ ਨਾਲ ਅਫੇਅਰ ਦੀਆਂ ਖਬਰਾਂ ਤੋਂ ਬਾਅਦ ਕੈਟਰੀਨਾ ਦੇ ਨਾਲ ਇਹ ਕੌਨ ਦਿਖਾਈ ਦੇ ਰਹੇ ਹਨ। ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੈਟਰੀਨਾ ਨਾਲ ਜੋ ਸ਼ਖਸ ਤਸਵੀਰ 'ਚ ਦਿਖਾਈ ਦੇ ਰਹੇ ਹਨ ਉਹ ਲੋਰੀਅਲ ਦੇ ਮਾਰਕਟਿੰਗ ਡਾਇਰੈਕਟਰ (ਇੰਡੀਆ) ਕੈਮੀਅਲ ਮਾਰਟਿਨ ਹਨ। ਕੈਟਰੀਨਾ ਨੇ ਥਾਈਲੈਂਡ 'ਚ ਰਣਬੀਰ ਕਪੂਰ ਨਾਲ ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ ਦਾ ਸ਼ੈੱਡਿਊਲ ਪੂਰਾ ਕੀਤਾ ਹੈ। ਉਹ ਜਨਵਰੀ ਤੋਂ ਫਿਲਮ 'ਫਿਤਰੂ' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਸ਼੍ਰੀਨਗਰ 'ਚ ਹੋਣੀ ਹੈ।
ਜੋਤੀ ਨੂਰਾਂ ਦੇ ਪਿਤਾ ਨੇ ਕਿਹਾ, 'ਕਿਹੜਾ ਪਿਤਾ ਆਪਣੀ ਧੀ ਦੇ ਖੂਨ ਨਾਲ ਹੱਥ ਰੰਗਣਾ ਚਾਹੁੰਦਾ' (ਵੀਡੀਓ)
NEXT STORY