ਫ਼ਰੀਦਕੋਟ/ਕੋਟਕਪੂਰਾ, (ਹਾਲੀ, ਰਾਜਨ,ਭਾਵਿਤ)- ਫ਼ਰੀਦਕੋਟ ਜ਼ਿਲੇ ਦੇ ਕੋਟਕਪੂਰਾ ਸਥਿਤ ਗੰਨ ਹਾਊਸ ਤੋਂ ਲੱਖਾਂ ਰੁਪਏ ਦੇ ਚੋਰੀ ਹੋਏ ਹਥਿਆਰਾਂ ਦੀ ਬਰਾਮਦਗੀ ਵਿਚ ਲੱਗੀ ਪੁਲਸ ਨੂੰ ਉਸ ਵੇਲੇ ਹੋਰ ਸਫ਼ਲਤਾ ਮਿਲੀ, ਜਦੋਂ ਚੋਰੀਸ਼ੁਦਾ ਹਥਿਆਰਾਂ ਸਮੇਤ ਦੋ ਹੋਰ ਅਪਰਾਧੀਆਂ ਨੂੰ ਸੀ. ਆਈ. ਏ. ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਸ ਮਾਮਲੇ ਵਿਚ 8 ਹੋਰ ਵਿਅਕਤੀਆਂ 'ਤੇ ਕੇਸ ਦਰਜ ਕਰਕੇ ਇਨ੍ਹਾਂ ਤੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਸੁਖਦੇਵ ਸਿੰਘ ਕਾਹਲੋਂ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਸਮੇਂ ਉੁਨ੍ਹਾਂ ਨਾਲ ਐੱਸ. ਪੀ. ਬਿਕਰਮਜੀਤ ਸਿੰਘ, ਡੀ. ਐੱਸ. ਪੀ. ਗੁਰਭੇਜ ਸਿੰਘ, ਬਲਜੀਤ ਸਿੰਘ ਸਿੱਧੂ, ਇੰਸਪੈਕਟਰ ਲਖਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਸੇਵੇਵਾਲਾ ਪਿੰਡ ਵਿਖੇ ਹੋਏ ਦੋਹਰੇ ਕਤਲ ਕੇਸ ਅਤੇ ਹਥਿਆਰਾਂ ਦੀ ਚੋਰੀ ਦੇ ਮਾਮਲੇ ਵਿਚ ਪੁਲਸ ਵਲੋਂ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਹੋਈ ਹੈ, ਜੋ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ ਵਿਚ ਐੱਸ. ਆਈ. ਰਜੇਸ਼ ਕੁਮਾਰ ਦੀ ਟੀਮ ਸਿੱਖਾਂਵਾਲਾ ਬੀੜ ਕੋਲ ਗਸ਼ਤ ਕਰ ਰਹੀ ਸੀ ਤਾਂ ਸੂਚਨਾ ਮਿਲੀ ਕਿ ਇਕ ਆਲਟੋ ਕਾਰ ਅਤੇ ਮੋਟਰਸਾਈਕਲ 'ਤੇ ਸਵਾਰ ਕੁਝ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਡਾਕਾ ਮਾਰਨ ਦੀ ਵਿÀੁਂਤ ਬਣਾ ਰਹੇ ਹਨ ਜਦੋਂ ਪੁਲਸ ਨੇ ਮੌਕੇ 'ਤੇ ਛਾਪਾ ਮਾਰਿਆ ਤਾਂ ਦੋ ਵਿਅਕਤੀ ਗੁਰਸੇਵਕ ਸਿੰਘ ਸੇਵਕ ਅਤੇ ਅੰਕੁਸ਼ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ ਤੋਂ 6 ਹੋਰ ਵਿਅਕਤੀ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਕੋਟਕਪੂਰਾ ਤੋਂ ਚੋਰੀ ਹੋਏ ਹਥਿਆਰਾਂ ਵਿਚੋਂ ਤਿੰਨ ਹਥਿਆਰ ਬਰਾਮਦ ਹੋਏ, ਜਦੋਂਕਿ ਇਨ੍ਹਾਂ ਤੋਂ ਹੀ ਦੋ ਹੋਰ ਪਿਸਤੌਲ ਨਾਜਾਇਜ਼ ਵੀ ਬਰਾਮਦ ਹੋਏ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਅਪਰਾਧੀਆਂ 'ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਗੁਰਬਖ਼ਸ਼ ਸਿੰਘ ਸੇਵੇਵਾਲਾ, ਲਖਵਿੰਦਰ ਸਿੰਘ ਲੱਖਾ, ਵਿਨੈ ਦਿਓੜਾ, ਭਾਰਤ ਭੂਸ਼ਨ ਭੋਲਾ ਸ਼ੂਟਰ, ਕਮਲਜੀਤ ਸਿੰਘ ਬੰਟੀ, ਜਸਪ੍ਰੀਤ ਸਿੰਘ ਜੰਪੀ ਅਤੇ ਅਵਤਾਰ ਸਿੰਘ ਤਾਰਾ ਫ਼ਰਾਰ ਹੋਣ ਵਿਚ ਸਫ਼ਲ ਹੋਏ ਹਨ, ਜਿਨ੍ਹਾਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਕੋਟਕਪੂਰਾ ਗੰਨ ਹਾਊਸ ਚੋਰੀ ਮਾਮਲੇ ਵਿਚ 21 ਹਥਿਆਰ ਚੋਰੀ ਹੋਏ ਸਨ, ਜਿਨ੍ਹਾਂ ਵਿਚੋਂ ਹੁਣ ਤੱਕ 17 ਹਥਿਆਰਾਂ ਅਤੇ 10 ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਹੋ ਚੁੱਕੀ ਹੈ, ਜਦੋਂਕਿ 4 ਹਥਿਆਰ ਬਰਾਮਦ ਕਰਨੇ ਹਨ। ਉੁਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਣਪਛਾਤੇ ਵਾਹਨ ਨਾਲ ਫੱਟੜ ਵਿਅਕਤੀ ਦੀ ਮੌਤ
NEXT STORY