ਸ੍ਰੀ ਮਾਛੀਵਾੜਾ ਸਾਹਿਬ, (ਟੱਕਰ/ਸਚਦੇਵਾ)- ਸਥਾਨਕ ਰੋਪੜ ਰੋਡ 'ਤੇ ਬੀਤੀ ਰਾਤ ਪਿੰਡ ਹਿਯਾਤਪੁਰ ਬੇਟ ਦੇ ਬੱਸ ਅੱਡੇ ਨੇੜੇ ਵਾਪਰੇ ਸੜਕ ਹਾਦਸੇ 'ਚ ਟਰੈਕਟਰ ਚਾਲਕ ਵਿਜੈ ਕੁਮਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਵਿਜੈ ਕੁਮਾਰ ਜੋ ਕਿ ਇਕ ਕਿਸਾਨ ਦਾ ਨੌਕਰ ਸੀ ਤੇ ਟਰੈਕਟਰ-ਟਰਾਲੀ ਲੈ ਕੇ ਪਿੰਡ ਚੱਕਲੀ ਆਦਲ ਵੱਲ ਆ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਦੀਆਂ ਲਾਈਟਾਂ ਪੈਣ ਕਾਰਨ ਸੰਤੁਲਨ ਗਵਾ ਬੈਠਾ, ਜਿਸ ਕਾਰਨ ਉਸ ਦਾ ਟਰੈਕਟਰ ਹਿਯਾਤਪੁਰ ਦੀ ਸੜਕ ਕਿਨਾਰੇ ਬਣਾਏ ਗਏ ਬੱਸ ਅੱਡੇ ਵਿਚ ਜਾ ਵੜਿਆ। ਇਸ ਹਾਦਸੇ ਵਿਚ ਟਰੈਕਟਰ ਪਲਟ ਗਿਆ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਚਾਲਕ ਵਿਜੈ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸ਼ਾਂ ਨੂੰ ਸੌਂਪ ਦਿੱਤਾ ਗਿਆ।
ਮਨੀਮਾਜਰਾ ਤੋਂ ਅਗਵਾ ਹੋਇਆ 11 ਮਹੀਨੇ ਦਾ ਬੱਚਾ ਖਰੜ ਤੋਂ ਮਿਲਿਆ
NEXT STORY