ਲਾਹੌਰ— ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਕ ਹੋਰ ਦਿਲ ਕੰਬਾਊ ਘਟਨਾ 'ਚ ਪੰਜਾਬ ਸੂਬੇ 'ਚ 2 ਈਸਾਈ ਨਾਬਾਲਗ ਭੈਣਾਂ ਨਾਲ ਬੰਦੂਕ ਦੀ ਨੋਕ 'ਤੇ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਇਹ ਘਟਨਾ ਕੱਲ ਇਥੋਂ ਲਗਭਗ 150 ਕਿਲੋਮੀਟਰ ਦੂਰ ਫੈਸਲਾਬਾਦ ਜ਼ਿਲੇ ਦੀ ਜੇਰਨਵਾਲਾ ਤਹਿਸੀਲ 'ਚ ਹੋਈ। ਪੀੜਤ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ 14 ਤੇ 16 ਸਾਲਾਂ ਦੀਆਂ ਬੇਟੀਆਂ ਕੱਲ ਜੰਗਲ-ਪਾਣੀ ਲਈ ਘਰੋਂ ਗਈਆਂ ਸਨ ਪਰ ਜਦ ਉਹ ਕਾਫੀ ਦੇਰ ਤੱਕ ਵਾਪਸ ਨਹੀਂ ਆਈਆਂ ਤਾਂ ਉਨ੍ਹਾਂ ਥਾਣੇ 'ਚ ਰਿਪੋਰਟ ਲਿਖਵਾਈ। ਦੋਵੇਂ ਲੜਕੀਆਂ ਬਾਅਦ ਦੁਪਹਿਰ ਪਿੰਡ ਤੋਂ ਕਈ ਕਿਲੋਮੀਟਰ ਦੂਰ ਸੜਕ 'ਤੇ ਬੇਹੋਸ਼ ਮਿਲੀਆਂ। ਪੁਲਸ ਨੇ ਦੱਸਿਆ ਕਿ ਲੜਕੀਆਂ ਨੇ ਦੋਸ਼ ਲਗਾਇਆ ਹੈ ਕਿ ਇਕ ਸਥਾਨਕ ਜ਼ਿਮੀਂਦਾਰ ਤੇ ਉਸ ਦੇ 3 ਸਾਥੀਆਂ ਨੇ ਬੰਦੂਕ ਦਿਖਾ ਕੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਤੇ ਬਾਅਦ 'ਚ ਉਨ੍ਹਾਂ ਨਾਲ ਸਮੂਹਿਕ ਤੌਰ 'ਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਮਾਮਲਾ ਦਰਜ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਦੇ 2 ਅਜੇ ਫਰਾਰ ਹਨ।
ਪਾਕਿ : ਸਵਦੇਸ਼ੀ ਫਾਈਟਰ ਜੈਟ ਏਅਰਫੋਰਸ 'ਚ ਸ਼ਾਮਲ
NEXT STORY