ਕਰਾਚੀ-ਪਾਕਿਸਤਾਨ ਨੇ ਆਪਣੇ 50 ਸਵਦੇਸ਼ੀ ਫਾਈਟਰ ਜੈਟ ਨੂੰ ਏਅਰਫੋਰਸ 'ਚ ਫਿਰ ਤੋਂ ਸ਼ਾਮਲ ਕੀਤਾ ਹੈ। ਇਸਦੀ ਸੂਚਨਾ ਪਾਕਿਸਤਾਨ ਏਰੋਨੌਟਿਕਲ ਕੰਪਲੈਕਸ ਨੇ ਮੰਗਲਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਫਾਈਟਰ ਜੈਟ ਪਲੇਨ ਜੇ.ਐਫ-17 ਬਣਾਇਆ ਸੀ। ਇਸ ਫਾਈਟਰ ਪਲੇਨ ਦਾ ਪਹਿਲਾਂ ਜੱਥਾ ਜਿਸ 'ਚ 50 ਪਲੇਨ ਸਨ, ਪਾਕਿਸਤਾਨ ਦੀ ਹਵਾਈ ਫੌਜ 'ਚ ਪਿਛਲੇ ਸਾਲ ਹੀ ਸ਼ਾਮਲ ਕਰ ਲਿਆ ਗਿਆ ਸੀ। ਪਾਕਿਸਤਾਨ ਏਰੋਨੌਟਿਕਲ ਕੰਪਲੈਕਸ ਦੇ ਚੀਫ ਏਅਰ ਮਾਰਸ਼ਲ ਜਾਵੇਦ ਅਹਿਮਦ ਨੇ ਦੱਸਿਆ ਕਿ 5 ਹੋਰ ਫਾਈਟਰ ਪਲੇਨਜ਼ ਇਸ ਸਾਲ ਦੇ ਆਖਿਰ ਤੱਕ ਏਅਰਫੋਰਸ 'ਚ ਸ਼ਾਮਲ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੇ ਨੈਸ਼ਨਲ ਇਨਕਮ ਦਾ 20 ਫੀਸਦੀ ਹਰ ਸਾਲ ਡਿਫੈਂਸ ਬਜਟ 'ਚ ਖਰਚ ਕਰਦਾ ਹੈ ਜਦੋਂਕਿ ਉਥੇ ਐਜ਼ੂਕੇਸ਼ਨ ਅਤੇ ਹੈਲਥ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਹੈ।
ਪੰਪਕਿਨ ਮਹਾਉਤਸਵ 'ਚ ਹਿੰਸਾ, 170 ਵਿਦਿਆਰਥੀ ਸਸਪੈਂਡ
NEXT STORY