ਬ੍ਰਾਜ਼ੀਲ— ਇਸ ਸਾਲ ਆਈ. ਐੱਸ. ਆਈ. ਐੱਸ. ਦਾ ਉਹ ਕਹਿਰ ਲੋਕਾਂ ਨੂੰ ਦੇਖਣ ਨੂੰ ਮਿਲਿਆ, ਜਿਸ ਬਾਰੇ ਕਲਪਨਾ ਕਰਨਾ ਵੀ ਮੁਸ਼ਕਿਲ ਸੀ। ਹਾਲ ਹੀ ਵਿਚ ਆਈ. ਐੱਸ. ਨੇ ਕਈ ਲੋਕਾਂ ਦੇ ਸਿਰ ਕਲਮ ਕਰਕੇ ਉਨ੍ਹਾਂ ਦੀਆਂ ਵੀਡੀਓਜ਼ ਜਾਰੀ ਕੀਤੀਆਂ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਵਿਚ ਉਸ ਦਾ ਖੌਫ ਪੈਦਾ ਹੋ ਗਿਆ। ਇਸੇ ਖੌਫ ਵਿਚ ਬ੍ਰਾਜ਼ੀਲ ਦੇ ਇਕ ਵਿਅਕਤੀ ਨੇ ਆਪਣੇ ਹੀ ਖੇਤਰ ਵਿਚ ਖੂਨੀ ਤਾਂਡਵ ਕੀਤਾ।
ਬ੍ਰਾਜ਼ੀਲ ਵਿਚ ਲਗਾਤਾਰ ਹੋ ਰਹੇ ਕਤਲਾਂ ਤੋਂ ਬਾਅਦ ਪੁਲਸ ਨੇ ਧਿਆਨ ਦਿੱਤਾ ਕਿ ਇਨ੍ਹਾਂ ਕਤਲਾਂ ਪਿੱਛੇ ਇਕ ਹੀ ਵਿਅਕਤੀ ਦਾ ਹੱਥ ਹੈ। ਇਹ ਵਿਅਕਤੀ ਕੁਹਾੜੀ ਨਾਲ ਆਈ. ਐੱਸ. ਦੇ ਸਟਾਈਲ ਵਿਚ ਲੋਕਾਂ ਦਾ ਸਿਰ ਵੱਢ ਦਿੰਦਾ ਸੀ। ਪੁਲਸ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਕ ਵਿਅਕਤੀ 'ਤੇ ਸ਼ੱਕ ਹੋਇਆ। ਉਸ ਵਿਅਕਤੀ ਦੇ ਹੱਥ 'ਤੇ ਕੁਹਾੜੀ ਦਾ ਟੈਟੂ ਵੀ ਬਣਿਆ ਸੀ। ਪੁਲਸ ਸ਼ੱਕ ਦੇ ਸਹਾਰੇ ਸ਼ੱਕੀ ਵਿਅਕਤੀ ਤੱਕ ਪਹੁੰਚ ਗਈ ਅਤੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਲਿਆ ਕਿ ਆਈ. ਐੱਸ. ਦੇ ਪ੍ਰਭਾਵ ਅਧੀਨ ਉਸ ਨੇ 36 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੋਸ਼ੀ ਨੂੰ ਫੜਨ ਵਿਚ ਪੁਲਸ ਨੂੰ ਉਸ ਸਮੇਂ ਮਦਦ ਮਿਲੀ ਜਦੋਂ ਉਸ ਨੇ ਇਕ ਵਿਅਕਤੀ 'ਤੇ ਹਮਲਾ ਕੀਤਾ ਅਤੇ ਉਸ ਦੇ ਵਾਹਨ ਦੀ ਨੰਬਰ ਪਲੇਟ ਨੂੰ ਆਪਣੇ ਨਾਲ ਲੈ ਗਿਆ ਉਸ ਦੀ ਇਸ ਕਰਤੂਤ ਨੂੰ ਇਕ ਵਿਅਕਤੀ ਨੇ ਦੇਖ ਲਿਆ ਅਤੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ। ਜਿਸ ਤੋਂ ਬਾਅਦ ਪੁਲਸ ਦੇ ਹੱਥ ਉਸ ਤੱਕ ਪਹੁੰਚ ਸਕੇ ਨਹੀਂ ਤਾਂ ਇਹ ਸਿਰਫਿਰਾ ਵਿਅਕਤੀ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੱਤਾ।
ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ ਕੇਜਰੀਵਾਲ
NEXT STORY